Patiala News : ਪੰਜਾਬ ਦੀ ਧੀ ਕ੍ਰੀਸ਼ਾ ਵਰਮਾ ਨੇ ਅਮਰੀਕਾ ’ਚ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Patiala News : ਅੰਡਰ-19 ਵਿਸ਼ਵ ਮੁੱਕੇਬਾਜ਼ੀ ਚੈਪੀਅਨਸ਼ਿਪ ਦੇ 75 ਕਿੱਲੋ ਭਾਰ ਵਰਗ ’ਚ ਜਿੱਤਿਆ ਗੋਲਡ ਮੈਡ

ਕ੍ਰੀਸ਼ਾ ਵਰਮਾ

 Patiala News : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਦੀ ਕ੍ਰਿਸ਼ਨਾ ਵਰਮਾ ਨੇ ਅਮਰੀਕਾ ਦੇ ਕੋਲੋਰਾਡੋ ਵਿੱਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (ਅੰਡਰ-19) ਵਿੱਚ 75 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤ ਕੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਾਸੀਆਂ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸੰਨੀ ਦੱਤਾ ਬਾਕਸਿੰਗ ਕਲੱਬ ਸਮਾਣਾ ਦੇ ਮੁੱਕੇਬਾਜ਼ ਕ੍ਰਿਸ਼ਨ ਵਰਮਾ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (ਅੰਡਰ-19) ਜਿੱਤੀ ਹੈ।

ਕੋਲੋਰਾਡੋ (ਉਸ ਨੇ ਅਮਰੀਕਾ ਤੋਂ 75 ਕਿਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਸ਼ਹਿਰ ਸਮਾਣਾ, ਜ਼ਿਲ੍ਹਾ ਪਟਿਆਲਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

(For more news apart from Punjab's daughter Krisha Verma created history in America News in Punjabi, stay tuned to Rozana Spokesman)