FIH Hockey Junior World Cup 2025 : ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਦੇਸ਼ ਦਾ ਸਿਰ ਉੱਚਾ ਕਰ ਦਿੱਤਾ ਹੈ। ਐਫ.ਆਈ.ਐਚ. ਹਾਕੀ ਪੁਰਸ਼ ਜੂਨੀਅਰ ਵਰਲਡ ਕੱਪ 2025 ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਭਾਰਤ ਦਾ ਇਸ ਵੱਕਾਰੀ ਟੂਰਨਾਮੈਂਟ ਵਿੱਚ ਪਹਿਲਾ ਕਾਂਸੀ ਤਗ਼ਮਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ’ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਹ ਸਫਲਤਾ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਬਣੇਗੀ।
ਟੂਰਨਾਮੈਂਟ ਤਮਿਲਨਾਡੂ ਵਿੱਚ ਆਯੋਜਿਤ ਕੀਤਾ ਗਿਆ ਸੀ । ਭਾਰਤ ਨੇ ਆਖਰੀ ਕੁਆਰਟਰ ਵਿੱਚ ਸ਼ਾਨਦਾਰ ਵਾਪਸੀ ਕੀਤੀ । ਪਹਿਲਾਂ 0-2 ਨਾਲ ਪਿੱਛੇ ਚੱਲ ਰਹੀ ਟੀਮ ਨੇ ਆਖਰੀ 12 ਮਿੰਟਾਂ ਵਿੱਚ ਚਾਰ ਗੋਲ ਦਾਗ ਕੇ ਅਰਜਨਟੀਨਾ ਨੂੰ 4-2 ਨਾਲ ਹਰਾ ਦਿੱਤਾ। ਇਹ ਜਿੱਤ ਪਿਛਲੇ ਦੋ ਟੂਰਨਾਮੈਂਟਾਂ ਵਿੱਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਆਈ ਹੈ। ਟੀਮ ਦੇ ਕਪਤਾਨ ਅਤੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਸਾਡੀ ਨੌਜਵਾਨ ਅਤੇ ਉਤਸ਼ਾਹੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ । ਇਹ ਪ੍ਰਾਪਤੀ ਪੂਰੇ ਦੇਸ਼ ਨੂੰ ਪ੍ਰੇਰਿਤ ਕਰੇਗੀ। ਭਾਰਤੀ ਹਾਕੀ ਮਹਾਸੰਘ ਨੇ ਵੀ ਟੀਮ ਦੀ ਸ਼ਲਾਘਾ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜਿੱਤ ਹਾਕੀ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ । ਖਿਡਾਰੀਆਂ ਦੇ ਪਰਿਵਾਰ ਵਾਲੇ ਵੀ ਮਾਣ ਨਾਲ ਭਰੇ ਹੋਏ ਹਨ । ਇਹ ਤਗ਼ਮਾ ਸਿਰਫ਼ ਖੇਡ ਦਾ ਨਹੀਂ, ਸਗੋ ਬਲਕਿ ਦੇਸ਼ ਦੀ ਏਕਤਾ ਦਾ ਪ੍ਰਤੀਕ ਵੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਫਲਤਾਵਾਂ ਮਿਲਣਗੀਆਂ।