ਧੋਨੀ ਦਾ ਵਿਕੇਟ ਰਿਹਾ ਸਾਡੇ ਲਈ ਅਹਿਮ, ਨਹੀਂ ਤਾਂ ਹਾਰ ਜਾਂਦੇ ਮੈਚ-ਕੰਗਾਰੂ ਗੇਦਬਾਜ਼

ਏਜੰਸੀ

ਖ਼ਬਰਾਂ, ਖੇਡਾਂ

ਸਿਡਨੀ ਵਨਡੇ ਦੇ ਮੈਨ ਆਫ਼ ਦ ਮੈਚ ਰਿਚਰਡਸਨ ਨੇ ਕਿਹਾ ਕਿ ਆਸਟਰੇਲੀਆ ਭਾਗੇਸ਼ਾਲੀ ਰਿਹਾ......

MS Dhoni

ਸਿਡਨੀ : ਸਿਡਨੀ ਵਨਡੇ ਦੇ ਮੈਨ ਆਫ਼ ਦ ਮੈਚ ਰਿਚਰਡਸਨ ਨੇ ਕਿਹਾ ਕਿ ਆਸਟਰੇਲੀਆ ਭਾਗੇਸ਼ਾਲੀ ਰਿਹਾ ਜੋ ਅੰਪਾਇਰ ਦੇ ਗਲਤ ਫੈਸਲੇ ਦੇ ਕਾਰਨ ਮਹੇਂਦ੍ਰ ਸਿੰਘ ਧੋਨੀ ਦਾ ਵਿਕੇਟ ਮਿਲਿਆ। ਜੇਸਨ ਬੇਹਰਨਡਾਰਫ ਦੀ ਗੇਂਦ ਉਤੇ 33ਵੇਂ ਓਵਰ ਵਿਚ ਧੋਨੀ ਨੂੰ ਐਲਬੀਡਬਲਿਊ ਆਊਟ ਦੇ ਦਿਤਾ ਗਿਆ ਸੀ, ਜਦੋਂ ਕਿ ਟੀਵੀ ਰੀਪਲੇ ਤੋਂ ਗੇਂਦ ਨੇ ਲੈਗ ਸਟੰਪ ਦੇ ਬਾਹਰ ਟੱਪਾ ਖਾਇਆ ਸੀ। ਧੋਨੀ ਡੀਆਰਐਸ ਨਹੀਂ ਲੈ ਸਕਦੇ ਸਨ, ਕਿਉਂਕਿ ਅੰਬਾਤੀ ਰਾਇਡੂ ਪਹਿਲਾਂ ਹੀ ਇਸ ਨੂੰ ਗਵਾ ਚੁੱਕੇ ਸਨ। ਧੋਨੀ ਦੇ ਆਊਟ ਹੋਣ ਨਾਲ ਉਨ੍ਹਾਂ ਦੀ ਰੋਹਿਤ ਸ਼ਰਮਾ ਦੇ ਨਾਲ 141 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ।

ਰਿਚਰਡਸਨ ਨੇ ਕਿਹਾ, ‘ਇਕ ਦੌਰ ਅਜਿਹਾ ਸੀ ਜਦੋਂ ਉਹ ਚੰਗੀ ਸਾਂਝੇਦਾਰੀ ਨਿਭਾ ਰਹੇ ਸਨ ਅਤੇ ਇਸ ਨਾਲ ਮੈਚ ਸਾਡੇ ਹੱਥਾਂ ਤੋਂ ਨਿਕਲਦਾ ਜਾ ਰਿਹਾ ਸੀ, ਪਰ ਅਸੀਂ ਭਾਗੇਸ਼ਾਲੀ ਰਹੇ ਜੋ ਧੋਨੀ ਨੂੰ ਐਲਬੀਡਬਲਿਊ ਆਊਟ ਕਰਨ ਵਿਚ ਸਫ਼ਲ ਰਹੇ। ਇਸ ਤੋਂ ਬਾਅਦ ਅਸੀਂ ਲਗਾਤਾਰ ਵਿਕੇਟ ਹਾਸਲ ਕੀਤੇ।’ ਰਿਚਰਡਸਨ ਨੇ 26 ਦੌੜਾਂ ਦੇ ਕੇ ਚਾਰ ਵਿਕੇਟ ਲਏ ਜੋ ਉਨ੍ਹਾਂ ਦੇ ਕਰਿਅਰ ਦਾ ਸਭ ਤੋਂ ਉਚ ਪ੍ਰਦਰਸ਼ਨ ਹੈ। ਉਨ੍ਹਾਂ ਨੇ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਜਿਨ੍ਹਾਂ ਦੀ ਸੈਂਕੜਾ ਪਾਰੀ ਭਾਰਤ  ਦੇ ਕੰਮ ਨਹੀਂ ਆਈ। ਉਨ੍ਹਾਂ ਨੇ ਕਿਹਾ, ‘ਰੋਹਿਤ ਨੇ ਚੰਗੀ ਬੱਲੇਬਾਜ਼ੀ ਕੀਤੀ।

ਉਸ ਨੂੰ ਪੂਰਾ ਪੁੰਨ ਜਾਂਦਾ ਹੈ ਅਤੇ ਉਸ ਨੇ ਪ੍ਰਿਸਥਤੀਆਂ ਨੂੰ ਚੰਗੇ ਤਰੀਕੇ ਨਾਲ ਸਮਝਿਆ। ਰਿਚਰਡਸਨ ਨੇ ਕਿਹਾ, ‘ਰੋਹਿਤ ਬੇਹੱਦ ਖਤਰਨਾਕ ਬੱਲੇਬਾਜ਼ ਹਨ ਅਤੇ ਅਸੀਂ ਇਸ ਨੂੰ ਜਾਣਦੇ ਸਨ। ਇਸ ਲਈ ਸਾਡੀ ਰਣਨੀਤੀ ਉਸ ਨੂੰ ਜਿਆਦਾ ਤੋਂ ਜਿਆਦਾ ਸਟਰਾਇਕ ਤੋਂ ਦੂਰ ਰੱਖਣਾ ਸੀ।’ ਤੁਹਾਨੂੰ ਦੱਸ ਦਈਏ ਕਿ ਆਸਟਰੇਲੀਆਈ ਟੀਮ ਨੇ ਭਾਰਤ ਦੇ ਵਿਰੁਧ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਜੋਰਦਾਰ ਆਗਾਜ ਕੀਤਾ ਹੈ। ਕੰਗਾਰੂ ਟੀਮ ਨੇ ਅਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜੀ ਦੀ ਬਦੌਲਤ ਮਜਬੂਤ ਟੀਮ ਇੰਡੀਆ ਨੂੰ ਸਿਡਨੀ ਵਨਡੇ ਵਿਚ 34 ਦੌੜਾਂ ਨਾਲ ਹਾਰ ਦੇ ਦਿਤੀ।