ਇੰਗਲੈਂਡ ਦੇ ਦਿੱਗਜ਼ ਕ੍ਰਿਕੇਟਰ ਇਓਨ ਮੋਰਗਨ ਨੇ ਪੇਸ਼ੇਵਰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
2019 ਵਿਚ ਇੰਗਲੈਂਡ ਨੂੰ ਵਿਸ਼ਵ ਕੱਪ ਵਿਚ ਦਿਵਾਈ ਸੀ ਸ਼ਾਨਦਾਰ ਜਿੱਤ
ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 36 ਸਾਲਾ ਦਿੱਗਜ਼ ਕ੍ਰਿਕੇਟਰ ਈਓਨ ਮੋਰਗਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ, "ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਹੁਣ ਉਸ ਖੇਡ ਤੋਂ ਦੂਰ ਰਹਿਣ ਦਾ ਸਹੀ ਸਮਾਂ ਹੈ ਜਿਸ ਨੇ ਮੈਨੂੰ ਸਾਲਾਂ ਦੌਰਾਨ ਬਹੁਤ ਕੁਝ ਦਿੱਤਾ ਹੈ।"
ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ
2019 ਵਿੱਚ ਇੰਗਲੈਂਡ ਦੀ ਅਗਵਾਈ ਕਰਨ ਵਾਲੇ ਮੋਰਗਨ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਜਿੱਤ ਦਿਵਾਈ ਸੀ। ਉਨ੍ਹਾਂ ਨੇ ਰਿਕਾਰਡ 126 ਵਨਡੇ ਅਤੇ 72 ਟੀ-20 ਮੈਚਾਂ ਵਿੱਚ ਇੰਗਲੈਂਡ ਦੀ ਕਪਤਾਨੀ ਕੀਤੀ। ਦੋਵਾਂ ਫਾਰਮੈਟਾਂ 'ਚ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀਆਂ 118 ਜਿੱਤਾਂ ਵੀ ਇਕ ਰਿਕਾਰਡ ਹੈ।
ਮੋਰਗਨ ਨੇ ਆਪਣੇ ਨਾਮ 'ਤੇ ਕਈ ਰਿਕਾਰਡਾਂ ਦੇ ਨਾਲ ਸੰਨਿਆਸ ਲਿਆ, ਜਿਸ ਵਿੱਚ ਇੰਗਲੈਂਡ ਲਈ ਸਭ ਤੋਂ ਵੱਧ ਵਨਡੇ ਦੌੜਾਂ (6,957), ਇੰਗਲੈਂਡ ਲਈ ਸਭ ਤੋਂ ਵੱਧ T20I ਦੌੜਾਂ (2,458) ਅਤੇ ਦੋਵਾਂ ਫਾਰਮੈਟਾਂ ਵਿੱਚ ਇੰਗਲੈਂਡ ਲਈ ਸਭ ਤੋਂ ਵੱਧ ਛੱਕੇ (ਈਓਨ ਮੋਰਗਨ ਰਿਟਾਇਰਮੈਂਟ) ਸ਼ਾਮਲ ਹਨ।
ਇਹ ਵੀ ਪੜ੍ਹੋ : ਰੂਸ ਤੋਂ ਹਥਿਆਰ ਖਰੀਦਣ 'ਚ ਪਹਿਲੇ ਨੰਬਰ 'ਤੇ ਭਾਰਤ, 5 ਸਾਲਾਂ 'ਚ ਖਰੀਦੇ 1 ਲੱਖ ਕਰੋੜ ਦੇ ਹਥਿਆਰ
ਇਓਨ ਮੋਰਗਨ, ਜਿਸ ਨੇ 2009 ਵਿੱਚ ਇੰਗਲੈਂਡ ਦੁਆਰਾ ਬੁਲਾਏ ਜਾਣ ਤੋਂ ਪਹਿਲਾਂ 2006 ਵਿੱਚ ਆਇਰਲੈਂਡ ਖ਼ਿਲਾਫ਼ 16 ਸਾਲ ਦੀ ਉਮਰ ਵਿੱਚ ਵਨਡੇ ਵਿੱਚ ਡੈਬਿਊ ਕੀਤਾ ਸੀ, ਨੇ 248 ਵਨਡੇ ਅਤੇ 115 ਟੀ-20 ਖੇਡੇ ਹਨ, ਕੁੱਲ 10,159 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 16 ਟੈਸਟ ਮੈਚ ਵੀ ਖੇਡੇ ਹਨ, ਜਿਸ ਵਿੱਚ 700 ਦੌੜਾਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਇਓਨ ਮੋਰਗਨ ਆਪਣੇ ਸਮੇਂ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਲੰਬਾ ਸਮਾਂ ਇੰਗਲੈਂਡ ਟੀਮ ਦੀ ਕਮਾਨ ਵੀ ਸੰਭਾਲੀ। ਇਸ ਦੇ ਨਾਲ ਹੀ ਇੰਗਲੈਂਡ ਟੀਮ ਤੋਂ ਪਹਿਲਾਂ ਮੋਰਗਨ ਆਇਰਲੈਂਡ ਦੀ ਟੀਮ ਲਈ ਖੇਡਿਆ ਕਰਦੇ ਸਨ ਪਰ ਉਸ ਦੇ ਲਗਾਤਾਰ ਪ੍ਰਦਰਸ਼ਨ ਕਾਰਨ ਇੰਗਲੈਂਡ ਦੀ ਟੀਮ ਨੇ ਮੋਰਗਨ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ। ਮੋਰਗਨ ਦੀ ਕਪਤਾਨੀ 'ਚ ਇੰਗਲੈਂਡ ਨੇ ਕਈ ਵੱਡੇ ਖ਼ਿਤਾਬ ਵੀ ਜਿੱਤੇ ਹਨ।