Kelvin Kiptum Death News: ਮੈਰਾਥਨ 'ਚ ਇਤਿਹਾਸ ਰਚਣ ਵਾਲੇ ਕੇਲਵਿਨ ਕਿਪਟਮ ਦੀ ਸੜਕ ਹਾਦਸੇ 'ਚ ਮੌਤ
24 ਸਾਲ ਦੀ ਉਮਰ ਵਿਚ ਦੁਨੀਆਂ ਨੂੰ ਆਖੀ ਅਲਵਿਦਾ
Kelvin Kiptum Death News: ਵਿਸ਼ਵ ਰਿਕਾਰਡ ਧਾਰਕ ਮੈਰਾਥਨ ਦੌੜਾਕ ਕੇਲਵਿਨ ਕਿਪਟਮ ਅਤੇ ਉਸ ਦੇ ਕੋਚ ਗਾਰਵੇਸ ਹਾਕੀਜ਼ਿਮਾਨਾ ਦੀ ਐਤਵਾਰ ਨੂੰ ਪੱਛਮੀ ਕੀਨੀਆ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। ਖ਼ਬਰਾਂ ਮੁਤਾਬਕ ਕਿਪਟਨ ਦੀ ਕਾਰ ਬੇਕਾਬੂ ਹੋ ਕੇ ਲਗਭਗ 60 ਮੀਟਰ ਦੂਰ ਖਾਈ ਵਿਚ ਡਿੱਗਣ ਤੋਂ ਪਹਿਲਾਂ ਇਕ ਵੱਡੇ ਦਰੱਖਤ ਨਾਲ ਜਾ ਟਕਰਾਈ। ਐਲਜੀਓ ਮਾਰਕਵੇਟ ਕਾਉਂਟੀ ਦੇ ਪੁਲਿਸ ਕਮਾਂਡਰ ਪੀਟਰ ਮੁਲਿੰਗੇ ਦੇ ਅਨੁਸਾਰ, ਇਹ ਹਾਦਸਾ ਐਤਵਾਰ ਰਾਤ 11 ਵਜੇ (ਸਥਾਨਕ ਸਮੇਂ) ਐਲਡੋਰੇਟ-ਕਪਟਗਾਟ ਸੜਕ 'ਤੇ ਵਾਪਰਿਆ।
ਕੀਨੀਆ ਦੇ ਅਖਬਾਰ ਡੇਲੀ ਨੇਸ਼ਨ ਦੀ ਖ਼ਬਰ ਮੁਤਾਬਕ ਕਿਪਟਨ ਟੋਇਟਾ ਪ੍ਰੀਮਿਓ ਚਲਾ ਰਿਹਾ ਸੀ,। ਉਸ ਦੇ ਨਾਲ ਦੋ ਯਾਤਰੀ ਹੋ ਸਨ, ਜਿਨ੍ਹਾਂ ਵਿਚ ਉਸ ਦਾ ਕੋਚ ਗਰਵੇਸ ਅਤੇ ਇਕ ਔਰਤ ਸੀ, ਜਿਸ ਦਾ ਨਾਂਅ ਸ਼ੇਰੋਨ ਕੋਸਗੇ ਦਸਿਆ ਜਾ ਰਿਹਾ ਹੈ। ਇਸ ਹਾਦਸੇ 'ਚ ਸ਼ੇਰੋਨ ਕੋਸਗੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਐਥਲੀਟ ਅਤੇ ਉਸ ਦੇ ਕੋਚ ਦੀ ਇਸ ਹਾਦਸੇ 'ਚ ਜਾਨ ਚਲੀ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਰੇਸ ਕੋਰਸ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਾਉਂਟੀ ਪੁਲਿਸ ਕਮਾਂਡਰ ਪੀਟਰ ਮੁਲਿੰਗੇ ਨੇ ਕਿਹਾ, 'ਇਹ ਇਕ ਹਾਦਸਾ ਸੀ ਜਿਸ ਵਿਚ ਵਿਸ਼ਵ ਮੈਰਾਥਨ ਰਿਕਾਰਡ ਹੋਲਡਰ ਕੇਲਵਿਨ ਕਿਪਟਮ ਕਾਰ ਨੂੰ ਖੁਦ ਚਲਾ ਰਿਹਾ ਸੀ ਅਤੇ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਸਨ। ਕਿਪਟਮ ਅਤੇ ਹਕੀਜ਼ੀਮਾਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸ਼ੈਰਨ ਨੂੰ ਐਲਡੋਰੇਟ ਦੇ ਰੇਸ ਕੋਰਸ ਹਸਪਤਾਲ ਲਿਜਾਇਆ ਗਿਆ।' ਦੱਸ ਦੇਈਏ ਕਿ ਕਿਪਟਮ ਪਿਛਲੇ ਕੁੱਝ ਸਾਲਾਂ ਵਿਚ ਮੈਰਾਥਨ ਦੌੜ ਵਿਚ ਉੱਭਰਨ ਵਾਲੀਆਂ ਹਸਤੀਆਂ ਵਿਚੋਂ ਇਕ ਹਨ। ਉਹ ਉਦੋਂ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੇ ਦਸੰਬਰ 2022 ਵਿਚ ਵੈਲੇਂਸੀਆ ਵਿਚ ਅਪਣੀ ਮੈਰਾਥਨ ਦੀ ਸ਼ੁਰੂਆਤ ਕਰਦਿਆਂ 2:01:53 ਦਾ ਸਮਾਂ ਲੈ ਕੇ ਜਿੱਤ ਹਾਸਲ ਕੀਤੀ।
ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਅਪਣੀ ਤੀਜੀ ਮੈਰਾਥਨ ਵਿਚ, ਉਸ ਨੇ ਸ਼ਿਕਾਗੋ ਵਿਚ ਜਿੱਤ ਹਾਸਲ ਕਰਨ ਲਈ 2:00:35 ਦੇ ਸਮੇਂ ਨਾਲ ਵਿਸ਼ਵ ਰਿਕਾਰਡ ਤੋੜਿਆ ਸੀ। ਲੰਡਨ ਮੈਰਾਥਨ ਵਿਚ 2:01:25 ਦੇ ਕੋਰਸ ਰਿਕਾਰਡ ਵਿਚ ਉਸ ਦੀ ਜਿੱਤ ਨੇ ਉਸ ਨੂੰ ਪੁਰਸ਼ਾਂ ਦੇ ਆਊਟ-ਆਫ-ਸਟੇਡੀਆ ਈਵੈਂਟ ਲਈ 2023 ਵਰਲਡ ਅਥਲੀਟ ਆਫ ਦਿ ਈਅਰ ਦਾ ਨਾਮ ਦਿਤਾ। ਕੈਲਵਿਨ ਕਿਪਟਮ ਨੇ 2019 ਵਿਚ ਅਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ ਲਿਸਬਨ ਹਾਫ ਮੈਰਾਥਨ ਵਿਚ 59:54 ਦੇ ਸਮੇਂ ਨਾਲ 5ਵਾਂ ਸਥਾਨ ਪ੍ਰਾਪਤ ਕੀਤਾ। ਉਹ ਪੈਰਿਸ ਓਲੰਪਿਕ ਲਈ ਚੁਣੀ ਗਈ ਕੀਨੀਆ ਦੀ ਟੀਮ ਦਾ ਵੀ ਹਿੱਸਾ ਸੀ।
(For more Punjabi news apart from Marathon world record holder Kelvin Kiptum dies in road accident aged 24, stay tuned to Rozana Spokesman)