KL Rahul become a father : ਪਿਤਾ ਬਣਨ ਵਾਲੇ ਹਨ KL ਰਾਹੁਲ, ਘਰ ਆਏਗਾ ਨੰਨ੍ਹਾ ਮਹਿਮਾਨ!
KL Rahul become a father : ਆਥੀਆ ਸ਼ੈੱਟੀ ਨੇ ਬੇਬੀ ਬੰਪ ਨਾਲ ਤਸਵੀਰਾਂ ਕੀਤੀਆਂ ਸ਼ੇਅਰ
KL Rahul is about to become a father, a little guest will come home! News in Punjabi : ਚੈਂਪੀਅਨਸ ਟਰਾਫ਼ੀ 2025 ਵਿਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੇ.ਐੱਲ. ਰਾਹੁਲ ਲਈ ਖ਼ੁਸ਼ੀਆਂ ਦਾ ਦੌਰ ਜਾਰੀ ਹੈ। ਅਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੂੰ ਚੈਂਪੀਅਨਸ ਟਰਾਫ਼ੀ ਜਿਤਾਉਣ ਵਿਚ ਅਹਿਮ ਭੂਮੀਕਾ ਨਿਭਾਉਣ ਵਾਲੇ ਕੇ.ਐੱਲ. ਰਾਹੁਲ ਸਮੇਤ ਪੂਰੀ ਭਾਰਤੀ ਟੀਮ ਅਜੇ ਚੈਂਪੀਅਨਸ ਟਰਾਫ਼ੀ ਜਿਤਣ ਦਾ ਜਸ਼ਨ ਮਨਾ ਰਹੀ ਸੀ। ਉਥੇ ਹੀ ਕੇ.ਐੱਲ. ਰਾਹੁਲ ਨੂੰ ਇਕ ਹੋਰ ਖ਼ੁਸ਼ੀ ਮਿਲੀ ਹੈ। ਜੋ ਕਿ ਉਨ੍ਹਾਂ ਦੀ ਪਰਵਾਰਕ ਖ਼ੁਸ਼ੀ ਹੈ।
ਦਸ ਦਈਏ ਕਿ ਚੈਂਪੀਅਨਸ ਟਰਾਫ਼ੀ 2025 ਵਿਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੇ.ਐੱਲ. ਰਾਹੁਲ ਪਿਤਾ ਬਣਨ ਜਾ ਰਹੇ ਹਨ। 12 ਮਾਰਚ ਨੂੰ ਕੇ.ਐੱਲ. ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੇ.ਐੱਲ. ਰਾਹੁਲ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਆਥੀਆ ਸ਼ੈੱਟੀ ਨੇ ਬੇਬੀ ਬੰਪ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਅਪਣੇ ਪਤੀ ਕੇ.ਐੱਲ. ਰਾਹੁਲ ਨਾਲ ਵੀ ਨਜ਼ਰ ਆ ਰਹੀ ਹੈ। ਪੋਸਟ ਦੀ ਪਹਿਲੀ ਤਸਵੀਰ 'ਚ ਕੇ.ਐੱਲ. ਰਾਹੁਲ ਆਥੀਆ ਦੇ ਪੈਰਾਂ 'ਤੇ ਸਿਰ ਰੱਖ ਕੇ ਲੇਟੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਅਪਣੀ ਪੋਸਟ ਵਿਚ ਇਕ ਵੀਡੀਉ ਵੀ ਸਾਂਝਾ ਕੀਤਾ ਹੈ, ਜਿਸ ਵਿਚ ਕੇ.ਐੱਲ. ਰਾਹੁਲ ਆਥੀਆ ਦੇ ਬੰਪ 'ਤੇ ਅਪਣਾ ਹੱਥ ਰੱਖਦੇ ਹਨ ਅਤੇ ਉਹ ਉੱਚੀ-ਉੱਚੀ ਹੱਸਦੀ ਹੈ। ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਨੀਲ ਸ਼ੈੱਟੀ ਨੇ ਵੀ ਆਥੀਆ ਦੀ ਪੋਸਟ 'ਤੇ ਪ੍ਰਤੀਕਿਰਿਆ ਦਿਤੀ ਹੈ। ਫੈਨਜ਼ ਦੋਵਾਂ ਨੂੰ ਲਗਾਤਾਰ ਵਧਾਈ ਦੇ ਰਹੇ ਹਨ।