ਕਾਮਨਵੈਲਥ ਖੇਡਾਂ:  ਨੀਡਲ ਵਿਵਾਦ ਕਾਰਨ ਭਾਰਤ ਸ਼ਰਮਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੈਦਲ ਚਾਲ ਦੇ ਐਥਲੀਟ ਕੇ.ਟੀ. ਇਰਫ਼ਾਨ ਅਤੇ ਤਰਿਕੂਦ ਦੇ ਵੀ ਰਾਕੇਸ਼ ਬਾਬੂ ਨੂੰ ਨੀਡਲ ਵਿਵਾਦ ਕਰ ਕੇ ਅਪਣੇ ਦੇਸ਼ ਭੇਜਣ ਦੇ ਹੁਕਮ ਤੋਂ ਬਾਅਦ ਨਿਰਾਸ਼ਾ ਪੈਦਾ ਹੋਈ।

Bajrang

ਨਿਸ਼ਾਨੇਬਾਜ਼ਾਂ ਅਤੇ ਪਹਿਲਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਰਤ ਤਮਗ਼ਾ ਸੂਚੀ ਵਿਚ ਪਿਛਲੀਆਂ ਖੇਡਾਂ ਪ੍ਰਦਰਸ਼ਨ ਨੂੰ ਅੱਜ ਪਿਛੇ ਛੱਡਣ ਵਿਚ ਸਫ਼ਲ ਰਿਹਾ ਪਰ 'ਨੋ ਨੀਡਲ ਪਾਲਿਸੀ' ਦੀ ਉਲੰਘਣਾ ਕਾਰਨ ਦੇਸ਼ ਨੂੰ ਸ਼ਰਮਸਾਰ ਵੀ ਹੋਣਾ ਪਿਆ। 21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ 15 ਸਾਲ ਦਾ ਅਨੀਸ਼ ਭਾਨਵਾਲਾ ਦੇ ਸੱਭ ਤੋਂ ਘੱਟ ਉਮਰ ਦੇ ਭਾਰਤੀ ਤਮਗਾ ਜੇਤੂ ਬਣਨਾ ਭਾਰਤੀ ਦਲ ਨੂੰ ਜਿਥੇ ਖੁਸ਼ੀ ਮਿਲੀ ਅਤੇ ਖੇਡਾਂ ਦੇ ਹਿਸਾਬ ਨਾਲ ਬੀਤਿਆ ਦਿਨ ਭਾਰਤ ਲਈ ਸੱਭ ਤੋਂ ਚੰਗਾ ਰਿਹਾ। ਉਸ ਨੇ ਤਿੰਨ ਸੋਨ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਮਗ਼ੇ ਅਪਣੀ ਝੋਲੀ ਵਿਚ ਪਾਏ। ਦੂਜੇ ਪਾਸੇ ਪੈਦਲ ਚਾਲ ਦੇ ਐਥਲੀਟ ਕੇ.ਟੀ. ਇਰਫ਼ਾਨ ਅਤੇ ਤਰਿਕੂਦ ਦੇ ਵੀ ਰਾਕੇਸ਼ ਬਾਬੂ ਨੂੰ ਨੀਡਲ ਵਿਵਾਦ ਕਰ ਕੇ ਅਪਣੇ ਦੇਸ਼ ਭੇਜਣ ਦੇ ਹੁਕਮ ਤੋਂ ਬਾਅਦ ਨਿਰਾਸ਼ਾ ਪੈਦਾ ਹੋਈ।

ਭਾਰਤ ਦੇ ਕੁਲ ਤਮਗਿਆਂ ਦੀ ਗਿਣਤੀ ਅੱਜ 42 'ਤੇ ਪੁੱਜ ਗਈ ਹੈ ਜਿਸ ਵਿਚੋਂ 17 ਸੋਨ, 11 ਚਾਂਦੀ ਅਤੇ 14 ਕਾਂਸੀ ਦੇ ਤਮਗੇ ਸ਼ਾਮਲ ਹਨ।  ਭਾਰਤ ਨੇ 2014 ਗਲਾਸਗੋ ਖੇਡਾਂ ਵਿਚ 15 ਸੋਨ ਤਮਗੇ ਜਿੱਤੇ ਸਨ। ਜੇਕਰ ਭਾਰਤ ਲਈ ਸਕਾਰਾਤਮਕ ਨਤੀਜਿਆਂ ਦੀ ਗੱਲ ਕਰੀਏ ਤਾਂ ਬੀਤੇ ਦਿਨ ਅਨੀਸ਼ ਦਾ ਨਾਮ ਰਿਹਾ ਜਿਨ੍ਹਾਂ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ।  ਸ਼ੂਟਿੰਗ ਰੇਂਜ ਵਿਚ ਭਾਰਤ ਨੇ ਇਕ ਦਿਨ ਵਿਚ ਦੂਜਾ ਸੋਨ ਤਮਗਾ ਵੀ ਜਿੱਤਿਆ।  ਸਾਬਕਾ ਵਿਸ਼ਵ ਚੈਂਪੀਅਨ ਤੇਜਸਵਿਨੀ ਸਾਵੰਤ ਨੇ 50 ਮੀਟਰ ਰਾਇਫਲ ਥਰੀ ਪੋਜੀਸ਼ਨ ਵਿਚ ਸੋਨ ਤਮਗਾ ਹਾਸਲ ਕੀਤਾ ਜਦੋਂ ਕਿ ਇਸ ਕਸ਼ਮਕਸ਼ ਵਿਚ ਅੰਜੁਮ ਮੋਦਗਿਲ ਨੇ ਚਾਂਦੀ ਦਾ ਤਮਗਾ ਜਿੱਤਿਆ। (ਪੀ.ਟੀ.ਆਈ.)