IPL 2024 : ਬੇਟੀ ਦੀ ਨਹੀਂ ਭਰੀ ਸਕੂਲ ਫੀਸ ਪਰ ਧੋਨੀ ਨੂੰ ਦੇਖਣ ਲਈ ਫੈਨ ਨੇ ਖਰਚੇ 64 ਹਜ਼ਾਰ ਰੁਪਏ !

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਦੇ ਦੀਵਾਨੇ ਫੈਨ ਨੇ ਪਾਰ ਕਰ ਦਿੱਤੀਆਂ ਹੱਦਾਂ ,ਬੇਟੀ ਦੀ ਨਹੀਂ ਭਰੀ ਸਕੂਲ ਫੀਸ ਪਰ ਮਾਹੀ ਨੂੰ ਦੇਖਣ ਲਈ ਖਰਚੇ 64 ਹਜ਼ਾਰ ਰੁਪਏ !

IPL 2024

IPL 2024 : ਦੁਨੀਆ ਭਰ 'ਚ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਵੱਡੀ ਹੈ ,ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਫੈਨਜ਼ ਕੁੱਝ ਵੀ ਕਰ ਜਾਂਦੇ ਹਨ। 42 ਸਾਲ ਦੀ ਉਮਰ 'ਚ ਵੀ ਉਹ ਆਪਣੇ ਵਿਕਟਕੀਪਿੰਗ ਸਕਿਲ ਅਤੇ ਬੱਲੇ ਨਾਲ ਜਲਵਾ ਬਿਖੇਰ ਰਹੇ ਹਨ। ਮਾਹੀ ਦੇ ਪ੍ਰਸ਼ੰਸਕ ਨਾ ਸਿਰਫ ਉਸ ਨੂੰ ਆਪਣਾ ਆਈਡਲ ਮੰਨਦੇ ਹਨ ਬਲਕਿ ਕੁਝ ਉਸ ਦੀ ਪੂਜਾ ਕਰਦੇ ਵੀ ਦੇਖੇ ਗਏ ਹਨ। ਧੋਨੀ ਦਾ ਕ੍ਰੇਜ਼ ਅਜਿਹਾ ਹੈ ਕਿ ਇਹ ਸਾਰੀਆਂ ਗੱਲਾਂ ਆਮ ਲੱਗਦੀਆਂ ਹਨ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਬਣਨ ਤੋਂ ਬਾਅਦ ਚੇਨਈ ਸਮੇਤ ਦੱਖਣੀ ਭਾਰਤ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ।

 

ਹਾਲਾਂਕਿ, ਇੱਕ ਪ੍ਰਸ਼ੰਸਕ ਨੇ ਕ੍ਰਿਕਟਰ ਦੇ ਲਈ ਆਪਣੇ ਪਿਆਰ ਜਾਂ ਪਾਗਲਪਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਪ੍ਰਸ਼ੰਸਕ ਨੇ 8 ਅਪ੍ਰੈਲ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਦੌਰਾਨ ਧੋਨੀ ਦੀ ਇੱਕ ਝਲਕ ਪਾਉਣ ਲਈ 64 ਹਜ਼ਾਰ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਸੀ। ਉਹ ਆਪਣੀਆਂ ਤਿੰਨ ਬੇਟੀਆਂ ਨਾਲ ਮੈਚ ਦੇਖਣ ਆਇਆ ਹੋਇਆ ਸੀ।

 

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

 

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਹ ਫੈਨ ਆਪਣਾ ਦੁੱਖ ਬਿਆਨ ਕਰ ਰਿਹਾ ਹੈ। ਉਹ ਤਾਮਿਲ ਵਿੱਚ ਕਹਿੰਦਾ ਹੈ, 'ਮੈਨੂੰ ਟਿਕਟ ਨਹੀਂ ਮਿਲੀ ਸੀ ,ਇਸ ਲਈ ਮੈਂ ਬਲੈਕ 'ਚ ਟਿਕਟ ਖਰੀਦੀ। ਇਸ ਦੀ ਕੀਮਤ 64,000 ਰੁਪਏ ਸੀ। ਮੈਂ ਅਜੇ ਤੱਕ ਬੱਚਿਆਂ ਦੀ ਸਕੂਲ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ, ਪਰ ਅਸੀਂ ਸਿਰਫ਼ ਇੱਕ ਵਾਰ ਐਮਐਸ ਧੋਨੀ ਨੂੰ ਦੇਖਣਾ ਚਾਹੁੰਦੇ ਸੀ। ਮੈਂ ਅਤੇ ਮੇਰੀਆਂ ਤਿੰਨ ਧੀਆਂ ਬਹੁਤ ਖੁਸ਼ ਹਾਂ। 

 

ਸ਼ਖਸ ਦੀ ਬੇਟੀ ਨੇ ਕਹੀ ਇਹ ਗੱਲ


ਓਥੇ ਹੀ ,ਉਸ ਸ਼ਖਸ ਦੀ ਇੱਕ ਬੇਟੀ ਨੇ ਕਿਹਾ, 'ਮੇਰੇ ਪਿਤਾ ਨੇ ਟਿਕਟ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਧੋਨੀ ਜਦੋਂ ਖੇਡਣ ਆਇਆ ਤਾਂ ਅਸੀਂ ਬਹੁਤ ਖੁਸ਼ ਹੋਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਜ਼ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਚੇਨਈ ਅਤੇ ਕੋਲਕਾਤਾ ਵਿਚਾਲੇ ਹੋਏ ਮੈਚ ਦੀ ਗੱਲ ਕਰੀਏ ਤਾਂ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ।

 

ਰਵਿੰਦਰ ਜਡੇਜਾ ਅਤੇ ਤੁਸ਼ਾਰ ਦੇਸ਼ਪਾਂਡੇ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਵਾਬ ਵਿੱਚ ਚੇਨਈ ਨੇ 17.4 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕਪਤਾਨ ਰੁਤੁਰਾਜ ਗਾਇਕਵਾੜ ਨੇ 58 ਗੇਂਦਾਂ ਵਿੱਚ ਨੌਂ ਚੌਕਿਆਂ ਦੀ ਮਦਦ ਨਾਲ 67 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਡੇਜਾ ਨੂੰ 15ਵੀਂ ਵਾਰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। ਉਨ੍ਹਾਂ ਨੇ ਸੀਐਸਕੇ ਲਈ ਆਈਪੀਐਲ ਵਿੱਚ ਸਭ ਤੋਂ ਵੱਧ ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਵਿੱਚ ਧੋਨੀ ਦੀ ਬਰਾਬਰੀ ਕੀਤੀ। ਅੰਕ ਸੂਚੀ 'ਚ ਕੇਕੇਆਰ ਦੂਜੇ ਅਤੇ ਸੀਐਸਕੇ ਤੀਜੇ ਸਥਾਨ 'ਤੇ ਹੈ।