Swiatek ਨੇ Anisimova ਨੂੰ ਹਰਾ ਕੇ 'Wimbledon' ਖ਼ਿਤਾਬ ਜਿਤਿਆ

ਏਜੰਸੀ

ਖ਼ਬਰਾਂ, ਖੇਡਾਂ

ਪੋਲੈਂਡ ਦੀ ਖਿਡਾਰਨ ਨੇ ਅਮਰੀਕੀ ਖਿਡਾਰਨ ਨੂੰ 6-0, 6-0 ਨਾਲ ਹਰਾਇਆ

Swiatek Beats Anisimova to win Wimbledon Title Latest News in Punjabi 

Swiatek Beats Anisimova to win Wimbledon Title Latest News in Punjabi ਲੰਡਨ : ਇੰਗਲੈਂਡ ਦੇ ਲੰਡਨ ਸ਼ਹਿਰ ’ਚ ਹੋ ਰਹੇ ਟੈਨਿਸ ਦਾ ਮਹਾਂਟੂਰਨਾਮੈਂਟ ‘ਵਿੰਬਲਡਨ’ ਨੂੰ 2025 ਦਾ ਚੈਂਪੀਅਨ ਮਿਲ ਗਿਆ। ਫ਼ਾਈਨਲ ਦੇ ਇਸ ਮਹਾਂਮੁਕਾਬਲੇ ’ਚ ਪੋਲੈਂਡ ਦੀ ਖਿਡਾਰਨ ਇਗਾ ਸਵੀਆਟੇਕ ਨੇ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ 6-0, 6-0 ਨਾਲ ਹਰਾ ਕੇ ਅੱਜ ਵਿੰਬਲਡਨ ਦਾ ਸਿੰਗਲਜ਼ ਖ਼ਿਤਾਬ ਜਿਤਿਆ। ਜਿਸ ਕਾਰਨ ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਪੋਲਿਸ ਖਿਡਾਰਨ ਬਣ ਗਈ, ਜਿਸ ਨੇ 57 ਮਿੰਟਾਂ ਵਿਚ ਹੀ ਫ਼ਾਈਨਲ ਮੈਚ ਦਾ ਨਿਬੇੜਾ ਕਰ ਦਿਤਾ।

24 ਸਾਲਾ ਅੱਠਵਾਂ ਦਰਜਾ ਪ੍ਰਾਪਤ ਅਨੀਸਿਮੋਵਾ 13ਵੀਂ ਦਰਜਾ ਪ੍ਰਾਪਤ ਖਿਡਾਰਨ ਹੈ ਜੋ 1911 ਤੋਂ ਬਾਅਦ ਵਿੰਬਲਡਨ ਫ਼ਾਈਨਲ ਵਿਚ 6-0, 6-0 ਨਾਲ ਹਾਰਨ ਵਾਲੀ ਪਹਿਲੀ ਖਿਡਾਰਨ ਬਣ ਗਈ ਅਤੇ 1988 ਦੇ ਫਰੈਂਚ ਓਪਨ ਵਿਚ ਸਟੈਫ਼ੀ ਗ੍ਰਾਫ਼ ਵਲੋਂ ਨਤਾਸ਼ਾ ਜ਼ਵੇਰੇਵਾ ਨੂੰ ਵੀ ਇਸੀ ਤਰ੍ਹਾਂ ਹਰਾਇਆ ਗਿਆ ਸੀ।

(For more news apart from Swiatek Beats Anisimova to win Wimbledon Title Latest News in Punjabi stay tuned to Rozana Spokesman.)