Vinesh Phogat CAS Verdict: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗ਼ਮੇ 'ਤੇ ਫੈਸਲਾ ਇੱਕ ਵਾਰ ਫਿਰ ਟਲਿਆ,ਹੁਣ 16 ਅਗਸਤ ਨੂੰ ਸੁਣਾਇਆ ਜਾਵੇਗਾ ਫੈਸਲਾ

ਏਜੰਸੀ

ਖ਼ਬਰਾਂ, ਖੇਡਾਂ

ਵਿਨੇਸ਼ ਫੋਗਾਟ ਨੂੰ ਭਾਰ ’ਚ ਮਾਮੂਲੀ ਵਾਧੇ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿਤਾ ਗਿਆ ਸੀ

Vinesh Phogat CAS Hearing Verdict

Vinesh Phogat CAS Verdict : ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਦੇਣ ਜਾਂ ਨਾ ਦੇਣ ਬਾਰੇ ਖੇਡ ਸਾਲਸੀ ਅਦਾਲਤ (ਸੀ.ਏ.ਐਸ.) ਦਾ ਫੈਸਲਾ ਇਕ ਵਾਰੀ ਫਿਰ ਮੁਲਤਵੀ ਕਰ ਦਿਤਾ ਗਿਆ ਹੈ। ਦੇਰ ਰਾਤ ਕੀਤੇ ਐਲਾਨ ਅਨੁਸਾਰ ਹੁਣ ਫ਼ੈਸਲਾ 16 ਅਗੱਸਤ  ਨੂੰ ਜਾਰੀ ਕੀਤਾ ਜਾਵੇਗਾ। ਵਿਨੇਸ਼ ਫੋਗਾਟ ਨੂੰ ਭਾਰ ’ਚ ਮਾਮੂਲੀ ਵਾਧੇ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿਤਾ ਗਿਆ ਸੀ। ਇਸ ਦੌਰਾਨ ਵਿਨੇਸ਼ ਫੋਗਾਟ ਨੇ ਘਰ ਵਾਪਸੀ ਕਰ ਲਈ ਹੈ।

ਜ਼ਿਕਰਯੋਗ ਹੈ ਕਿ ਕੁਸ਼ਤੀ ਦੇ 50 ਕਿੱਲੋਗ੍ਰਾਮ ਵਰਗ ’ਚ ਵਿਨੇਸ਼ ਫ਼ਾਈਨਲ ਮੁਕਾਬਲੇ ’ਚ ਪੁੱਜੀ ਸੀ। ਪਰ ਮੁਕਾਬਲੇ ਤੋਂ ਭਾਰ ਤੋਲੇ ਜਾਣ ਦੌਰਾਨ ਉਸ ਦਾ ਭਾਰਤ 50 ਕਿੱਲੋ 100 ਗ੍ਰਾਮ ਮਿਲਿਆ ਸੀ ਜਿਸ ਕਰਨ ਉਸ ਨੂੰ ਅਯੋਗ ਕਰਾਰ ਦੇ ਦਿੱਤੇ ਗਿਆ ਸੀ। ਇਸ ਨਾਟਕੀ ਘਟਨਾਕ੍ਰਮ ਤੋਂ ਹੈਰਾਨ ਇਸ ਭਲਵਾਨ ਨੇ ਪਿਛਲੇ ਬੁਧਵਾਰ ਨੂੰ ਸੀ.ਏ.ਐਸ. ਵਿਚ ਇਸ ਫੈਸਲੇ ਵਿਰੁਧ ਅਪੀਲ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਉਸ ਨੂੰ ਕਿਊਬਾ ਦੀ ਭਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਸੰਯੁਕਤ ਚਾਂਦੀ ਦਾ ਤਗਮਾ ਦਿਤਾ ਜਾਵੇ, ਜੋ ਵਿਨੇਸ਼ ਤੋਂ ਹਾਰ ਗਈ ਸੀ ਪਰ ਬਾਅਦ ਵਿਚ ਭਾਰਤੀ ਖਿਡਾਰੀ ਨੂੰ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਉਸ ਨੂੰ ਫਾਈਨਲ ਵਿਚ ਪ੍ਰਮੋਟ ਕੀਤਾ ਗਿਆ ਸੀ।

 ਵਿਨੇਸ਼ ਫੋਗਾਟ, ਉਸ ਦੀ ਕਾਨੂੰਨੀ ਟੀਮ ਅਤੇ ਆਈ.ਓ.ਏ. ਦੀ ਇਕ ਦਲੀਲ ਇਹ ਹੈ ਕਿ ਉਹ ਮੁਕਾਬਲੇ ਦੇ ਪਹਿਲੇ ਦਿਨ ਤੋਂ ਭਾਰ ਦੀ ਹੱਦ ਤੋਂ ਹੇਠਾਂ ਸੀ ਜਿੱਥੇ ਉਹ 50 ਕਿਲੋਗ੍ਰਾਮ ਦੇ ਫਾਈਨਲ ਵਿਚ ਪਹੁੰਚੀ ਸੀ। ਜੇ ਵਿਨੇਸ਼ ਫੋਗਾਟ 16 ਤਰੀਕ ਨੂੰ ਸੀ.ਏ.ਐਸ. ’ਚ ਅਪਣੀ ਦਾਅਵੇਦਾਰੀ ’ਚ ਸਫਲ ਹੋ ਜਾਂਦੀ ਹੈ, ਤਾਂ ਉਸ ਨੂੰ ਯੂਸਨੇਲਿਸ ਗੁਜ਼ਮੈਨ ਲੋਪੇਜ਼ ਦੇ ਨਾਲ ਸੰਯੁਕਤ ਚਾਂਦੀ ਦਾ ਤਗਮਾ ਦਿਤਾ ਜਾ ਸਕਦਾ ਹੈ।

 ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਹਿੱਸਾ ਲੈਣ ਤੋਂ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਸੀ। ਪਰ ਅਪਣੇ ਮੈਡਲ ਲਈ ਲੜਨ ਦਾ ਫੈਸਲਾ ਕੀਤਾ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਸਹਾਇਤਾ ਨਾਲ, ਵਿਨੇਸ਼ ਫੋਗਾਟ ਨੇ ਸਾਂਝੇ ਚਾਂਦੀ ਦੇ ਤਗਮੇ ਨਾਲ ਸਨਮਾਨਿਤ ਹੋਣ ਲਈ ਸੀ.ਏ.ਐਸ. ਦਾ ਦਰਵਾਜ਼ਾ ਖੜਕਾਇਆ ਸੀ। ਫਿਲਹਾਲ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਸੋਨ ਤਮਗਾ ਦਿਤਾ ਗਿਆ ਹੈ ਜਦਕਿ ਸੈਮੀਫਾਈਨਲ ’ਚ ਵਿਨੇਸ਼ ਨੂੰ ਹਰਾਉਣ ਵਾਲੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਿਲਡੇਬ੍ਰਾਂਟ ਵਿਰੁਧ  ਗੋਲਡ ਮੈਡਲ ਲਈ ਮੁਕਾਬਲਾ ਕਰਨ ਲਈ ਕਿਹਾ ਗਿਆ ਸੀ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ।

 ਰੈਪੇਚੇਜ ਰਾਊਂਡ ’ਚ ਜਾਪਾਨ ਦੀ ਯੂਈ ਸੁਸਾਕੀ (ਪਹਿਲੇ ਗੇੜ ’ਚ ਵਿਨੇਸ਼ ਤੋਂ ਹੈਰਾਨ) ਨੇ ਤਕਨੀਕੀ ਉੱਤਮਤਾ ਨਾਲ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਕਾਂਸੀ ਦੇ ਤਗਮੇ ਦੇ ਮੈਚ ’ਚ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਫੇਂਗ ਜ਼ੀਕੀ ਨੇ ਓਟਗੋਂਜਰਗਲ ਡੋਲਗੋਰਜਾਵ ਨੂੰ ਹਰਾ ਕੇ ਦੂਜਾ ਕਾਂਸੀ ਦਾ ਤਗਮਾ ਜਿੱਤਿਆ।