ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਜਰਸੀ
ਬੀ.ਸੀ.ਸੀ.ਆਈ. ਨੇ ਸ਼ੋਸਲ ਮੀਡੀਆ 'ਤੇ ਕੀਤੀ ਪੇਸ਼
ਨਵੀਂ ਦਿੱਲੀ: ਕੁਝ ਹੀ ਦਿਨਾਂ ਵਿੱਚ ਟੀ -20 ਵਿਸ਼ਵ ਕੱਪ ਦੀ ਸ਼ੁਰੂ ਹੋਵੇਗਾ। ਇਹ ਵਿਸ਼ਵ ਕੱਪ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਧਰਤੀ 'ਤੇ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਵੇਗੀ। ਇਸ ਵਿਸ਼ਵ ਕੱਪ ਵਿੱਚ ਟੀਮ ਨਵੀਂ ਜਰਸੀ ਵਿੱਚ ਨਜ਼ਰ ਆਵੇਗੀ। ਜਿਸ ਨੂੰ ਅੱਜ ਲਾਂਚ ਕੀਤਾ ਗਿਆ।
ਬੀਸੀਸੀਆਈ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਟੀਮ ਇੰਡੀਆ ਦੀ ਨਵੀਂ ਜਰਸੀ ਦਾ ਐਲਾਨ ਇਸ ਤਾਰੀਕ ਨੂੰ ਕੀਤਾ ਜਾਵੇਗਾ। ਭਾਰਤ ਨੂੰ ਮਿਲੀ ਨਵੀਂ ਜਰਸੀ ਪੁਰਾਣੀ ਜਰਸੀ ਤੋਂ ਥੋੜ੍ਹੀ ਵੱਖਰੀ ਹੈ। ਹੁਣ ਤਕ ਟੀਮ ਇੰਡੀਆ ਨੇ ਜਿਹੜੀ ਜਰਸੀ ਪਾਈ ਸੀ ਉਹ ਗੂੜ੍ਹੀ ਨੀਲੀ ਸੀ।
ਇਹ ਜਰਸੀ ਵੀ ਇਹੋ ਰੰਗ ਦੀ ਹੈ ਪਰ ਇਸ ਦਾ ਡਿਜ਼ਾਇਨ ਵੱਖਰਾ ਹੈ। ਇਸਦੇ ਵਿਚਕਾਰ ਇੱਕ ਹਲਕੀ ਨੀਲੀ ਧਾਰੀ ਹੈ। ਪਿਛਲੀ ਜਰਸੀ 'ਚ ਮੋਢਿਆਂ ਤੇ ਤਿਰੰਗਾ ਬਣਿਆ ਹੋਇਆ ਸੀ, ਪਰ ਇਸ ਜਰਸੀ ਦੇ ਮੋਢਿਆ 'ਤੇ ਕੋਈ ਡਿਜ਼ਾਈਨ ਨਹੀਂ ਹੈ।
ਬੀਸੀਸੀਆਈ ਨੇ ਇਸਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾਰੀ ਕੀਤਾ ਹੈ ਅਤੇ ਨਾਲ ਹੀ ਬੀਸੀਸੀਆਈ ਕਿੱਟ ਸਪਾਂਸਰ ਐਮਪੀਐਲ ਸਪੋਰਟਸ ਨੇ ਵੀ ਇਸ ਜਰਸੀ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਾਂਚ ਕੀਤਾ। ਬੀਸੀਸੀਆਈ ਵੱਲੋਂ ਜਾਰੀ ਕੀਤੀ ਗਈ ਫੋਟੋ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਅਤੇ ਕੇਐਲ ਰਾਹੁਲ ਇਸ ਨਵੀਂ ਜਰਸੀ ਨੂੰ ਪਹਿਨਦੇ ਹੋਏ ਨਜ਼ਰ ਆ ਰਹੇ ਹਨ।