ਪਾਕਿਸਤਾਨ ਨਾਲ ਮੈਚ ਤੋਂ ਪਹਿਲਾਂ ਸ਼ੁਭਮਨ ਗਿੱਲ ਸਤੰਬਰ ਮਹੀਨੇ ਲਈ ਚੁਣੇ ਗਏ Player of the Month

ਏਜੰਸੀ

ਖ਼ਬਰਾਂ, ਖੇਡਾਂ

ਗਿੱਲ ਨੂੰ ਦੂਸਰੀ ਵਾਰ ਪਲੇਅਰ ਆਫ ਦਿ ਮੰਥ ਦਾ ਐਵਾਰਡ ਮਿਲਿਆ ਹੈ।  

Shubman Gill

ਨਵੀਂ ਦਿੱਲੀ - ਸ਼ੁਭਮਨ ਗਿੱਲ ਡੇਂਗੂ ਕਾਰਨ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ। ਹਾਲਾਂਕਿ, ਉਹ ਹੁਣ ਡੇਂਗੂ ਤੋਂ ਠੀਕ ਹੋ ਕੇ ਅਹਿਮਦਾਬਾਦ ਪਹੁੰਚ ਗਏ ਹਨ ਅਤੇ ਉਹਨਾਂ ਨੂੰ 14 ਅਕਤੂਬਰ ਯਾਨੀ ਭਲਕੇ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਪਲੇਇੰਗ ਇਲੈਵਨ 'ਚ ਮੌਕਾ ਮਿਲ ਸਕਦਾ ਹੈ। ਇਸ ਦੌਰਾਨ ਗਿੱਲ ਨੂੰ ਆਈ.ਸੀ.ਸੀ. ਤੋਂ ਵੱਡਾ ਤੋਹਫ਼ਾ ਮਿਲਿਆ ਹੈ।

ਉਸ ਨੂੰ ਸਤੰਬਰ ਮਹੀਨੇ ਲਈ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹੈ। ਉਸ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੂੰ ਪਛਾੜ ਦਿੱਤਾ ਹੈ। ਗਿੱਲ ਨੇ ਸਤੰਬਰ ਵਿਚ ਵਨਡੇ ਵਿਚ 80 ਦੀ ਔਸਤ ਨਾਲ 480 ਦੌੜਾਂ ਬਣਾਈਆਂ। ਗਿੱਲ 2023 ਵਿਚ ਵਨਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਗਿੱਲ ਨੂੰ ਦੂਸਰੀ ਵਾਰ ਪਲੇਅਰ ਆਫ ਦਿ ਮੰਥ ਦਾ ਐਵਾਰਡ ਮਿਲਿਆ ਹੈ।