ਟੈਸਟ ਕ੍ਰਿਕਟ ਨੂੰ ਬਚਾਉਣ ਲਈ ਵਿਸ਼ਵ ਚੈਂਪੀਅਨਸ਼ਿਪ ਕਰਵਾਉਣ ਦੀ ਹੈ ਜਰੂਰਤ : ਮਾਈਕ ਹੇਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਕ੍ਰਿਕਟ ਦੇ ਲੰਬੇ ਸਮੇਂ ਤੋਂ ਨਹੀਂ ਹੋਈ ...

Mike Hesson

ਮੁੰਬਈ (ਪੀਟੀਆਈ) : ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਕ੍ਰਿਕਟ ਦੇ ਲੰਬੇ ਸਮੇਂ ਤੋਂ ਨਹੀਂ ਹੋਈ ਇਸ ਲਈ ਇਸ ਨੂੰ ਬਚਾਉਣ ਲਈ ਬੇਹੱਦ ਮਹੱਤਵਪੂਰਨ ਹੈ। ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈ.ਸੀ.ਸੀ) ਦੇ ਮੁਤਾਬਿਕ ਰੈਂਕਿੰਗ ਵਿਚ ਚੋਟੀ 'ਤੇ 9 ਟੀਮਾਂ ਦੇ ਮੁਤਾਬਿਕ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ। ਇਸ ਦੇ ਅਧੀਨ ਹਰ ਟੀਮ ਦੋ ਸਾਲਾਂ ਦੇ ਚੱਕਰ ਵਿਚ ਆਪਸੀ ਸਹਿਮਤੀ ਨਾਲ ਚੁਣੀ ਗਈ ਪ੍ਰਤੀਯੋਗੀ ਦੇਸ਼ ਅਤੇ ਵਿਦੇਸ਼ ਦੇ ਆਧਾਰ ਤੇ ਛੇ ਲੜੀਆਂ ਖੇਡਣਗੀਆਂ। ਇਹ ਚੱਕਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਤੋਂ ਬਾਅਦ ਸ਼ੁਰੂ ਹੋ ਜਾਵੇਗਾ।

ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚ ਹੋਣ ਵਾਲੀ ਐਸ਼ੇਜ਼ ਇਸ ਚੈਂਪੀਅਨਸ਼ਿਪ ਦੇ ਅਧੀਨ ਖੇਡੀ ਜਾਣੀ ਪਹਿਲੀ ਲੜੀ ਹੋਵੇਗੀ। ਚੋਟੀ ਤੇ ਰਹਿਣ ਵਾਲੀਆਂ ਦੋ ਟੀਮਾਂ ਜੂਨ 2021 ਵਿਚ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ। ਹੇਸਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ਟੈਸਟ ਕ੍ਰਿਕਟ ਦੀ ਮੌਜੂਦਗੀ ਹੁਣ ਤਕ ਰਹੇਗੀ ਜਦੋਂ ਕਿ ਉਸ 'ਚ ਰੋਮਾਂਚਿਕ ਮੁਕਾਬਲੇ ਹੋਣਗੇ। ਇਸ ਦੀ ਮੌਜੂਦਗੀ ਬਣਾਈ ਰੱਖਣ ਲਈ ਵਿਸ਼ਵ ਚੈਂਪੀਅਨਸ਼ਿਪ ਬੇਹੱਦ ਮਹੱਤਵਪੂਰਨ ਹੈ। ਜੇਕਰ ਮੈਚਾਂ ਵਿਚ ਚੰਗਾ ਮੁਕਾਬਲਾ ਨਹੀਂ ਹੁੰਦਾ ਅਤੇ ਉਹਨਾਂ ਨੇ ਕੇਵਲ ਦੁਵੱਲੇ ਅਧੀਨ ਤੇ ਆਯੋਜਿਤ ਕੀਤਾ ਜਾਵੇਗਾ।

ਤਾਂ ਫਿਰ ਸਮੇਂ ਦੇ ਨਾਲ ਇਸ ਦੀ ਸੰਬੰਧਤਾ ਖ਼ਤਮ ਹੋ ਜਾਵੇਗੀ। ਉਹਨਾਂ ਨੇ ਕਿਹਾ, ਲੋਕਾਂ ਨੂੰ ਲਗਦਾ ਹੈ ਕਿ ਟੈਸਟ ਕ੍ਰਿਕਟ ਖ਼ਤਮ ਹੋ ਰਿਹਾ ਹੈ ਪਰ ਮੈਨੂੰ ਲਗਦਾ ਹੈ ਕਿ ਹਲੇ ਅਜਿਹਾ ਨਹੀਂ ਹੈ, ਹੁਣ ਵੀ ਲੋਕਾਂ ਨੂੰ ਇਸ ਮੈਚਾਂ ਵਿਚ ਕਾਫ਼ੀ ਦਿਲਚਸਪੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਉਤੇ ਪਤਾ ਲੱਗੇਗਾ ਕਿ ਤੁਹਾਨੂੰ ਦੋ ਸਾਲ ਵਿਚ ਅੱਠ ਟੈਸਟ ਮੈਚ ਖੇਡਣੇ ਹਨ। ਖਿਡਾਰੀਆਂ ਨੂੰ ਟੈਸਟ ਅਤੇ ਅਪਣੇ ਦੇਸ਼ ਵੱਲੋਂ ਖੇਡਣਾ ਪਸੰਦ ਹੈ ਪਰ ਜੇਕਰ ਤੁਸੀਂ ਇਸ ਨੂੰ ਰੋਮਾਂਚਕ ਬਣਾ ਦਿੰਦੇ ਹੋ। ਇਸ ਵਿਚ ਫਾਇਲਨਲ ਵਰਗੀਆਂ ਚੀਜਾਂ ਜੋੜ ਦਿੰਦੇ ਤਾਂ ਇਸ  ਦੇ ਕਾਫ਼ੀ ਮਾਇਨੇ ਹੋ ਜਾਣਗੇ।

ਨਿਊਜੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੇਂਚਾਈਜੀ ਕਿੰਗਜ ਇਲੈਵਨ ਪੰਜਾਬ ਨੇ ਦੋ ਸਾਲ ਦੇ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਹੇਸਨ ਆਸਟ੍ਰੇਲੀਆ ਦੇ ਬ੍ਰੇਡ ਹਾਗ ਦੀ ਥਾਂ ਲੈਣਗੇ। ਉਹਨਾਂ ਨੇ ਜੂਨ ਵਿਚ ਨਿਊਜੀਲੈਂਡ ਦੇ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਕਿੰਗਜ਼ ਇਲੈਵਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਮੇਨਨ ਨੇ ਹੇਸਨ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ।