ਲਿਓਨਲ ਮੈਸੀ ਦੀ ਝਲਕ ਨਹੀਂ ਵੇਖ ਸਕੇ ਪ੍ਰਸ਼ੰਸਕ, ਗੁੱਸੇ ਵਿਚ ਆਏ ਫੈਨਸ ਨੇ ਸੁੱਟੀਆਂ ਬੋਤਲਾਂ ਅਤੇ ਤੋੜੀਆਂ ਕੁਰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੈਸੀ ਥੋੜੇ ਸਮੇਂ ਵਿਚ ਹੀ ਸਟੇਡੀਅਮ ਤੋਂ ਚਲੇੇ ਗਏ ਸਨ

Lionel Messi fans Angry, throw bottles

ਕੋਲਕਾਤਾ ਦੇ ਸਮਾਗਮ ਵਿਚ ਫੁੱਟਬਾਲਰ ਲਿਓਨਲ ਮੇਸੀ ਨੂੰ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ। ਪ੍ਰਸ਼ੰਸਕ ਮੈਸੀ ਨੂੰ ਆਪਣੇ ਵਿਚਕਾਰ ਦੇਖ ਕੇ ਬਹੁਤ ਖੁਸ਼ ਹੋਏ ਪਰ ਪ੍ਰਸ਼ੰਸਕਾਂ ਦੀ ਖੁਸ਼ੀ ਜ਼ਿਆਦਾ ਸਮੇਂ ਤੱਕ ਨਹੀਂ ਰਹੀ।  ਦੱਸ ਦੇਈਏ ਕਿ ਮੈਸੀ ਅੱਜ 14 ਸਾਲਾਂ ਬਾਅਦ ਭਾਰਤ ਦੇ ਕੋਲਕਾਤਾ ਪਹੁੰਚੇ ਅਤੇ ਸਾਲਟ ਲੇਕ ਸਟੇਡੀਅਮ ਦਾ ਦੌਰਾ ਕੀਤਾ।

ਸਨਮਾਨ ਸਮਾਰੋਹ ਤੋਂ ਬਾਅਦ ਉਹ ਸਟੇਡੀਅਮ ਤੋਂ ਜਲਦੀ ਚਲੇ ਗਏ। ਇਸ ਤੋਂ ਬਾਅਦ ਸਾਲਟ ਲੇਕ ਸਟੇਡੀਅਮ ਵਿਚ ਮੌਜੂਦ ਪ੍ਰਸ਼ੰਸਕਾਂ ਨੇ ਹੰਗਾਮਾ ਕੀਤਾ। ਉਨ੍ਹਾਂ ਨੇ ਕੁਰਸੀਆਂ ਅਤੇ ਬੋਤਲਾਂ ਸੁੱਟੀਆਂ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਹਜ਼ਾਰਾਂ ਪ੍ਰਸ਼ੰਸਕ ਮੈਸੀ ਨੂੰ ਦੇਖਣ ਲਈ ਇਕੱਠੇ ਹੋਏ ਸਨ।

ਜਦੋਂ ਉਹ ਸਟੇਡੀਅਮ ਤੋਂ ਜਲਦੀ ਚਲੇ ਗਏ ਤਾਂ ਪ੍ਰਸ਼ੰਸਕ ਗੁੱਸੇ ਵਿਚ ਆ ਗਏ। ਸਟਾਰ ਫੁੱਟਬਾਲਰ ਲਿਓਨਲ ਮੈਸੀ ਦੇ ਇਕ ਪ੍ਰਸ਼ੰਸਕ ਨੇ ਕਿਹਾ ਕਿ ਮੈਸੀ ਦੇ ਆਲੇ-ਦੁਆਲੇ ਸਿਰਫ਼ ਸਿਆਸਤਦਾਨ ਅਤੇ ਅਦਾਕਾਰ ਸਨ ਤਾਂ ਉਨ੍ਹਾਂ ਨੇ ਸਾਨੂੰ ਕਿਉਂ ਬੁਲਾਇਆ? ਅਸੀਂ 12,000 ਰੁਪਏ ਦੀਆਂ ਟਿਕਟਾਂ ਖਰੀਦੀਆਂ ਸਨ, ਪਰ ਅਸੀਂ ਉਨ੍ਹਾਂ ਦਾ ਚਿਹਰਾ ਵੀ ਨਹੀਂ ਦੇਖ ਸਕੇ।