ਬਾਰਟੀ ਨੂੰ ਹਰਾ ਕਵੀਤੋਵਾ ਨੇ ਜਿੱਤਿਆ ਸਿਡਨੀ ਇੰਟਰਨੈਸ਼ਨਲ ਦਾ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੇਤਰਾ ਕਵੀਤੋਵਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਜਬਰਦਸਤ ਤਿਆਰੀਆਂ ਦਾ ਸੰਕੇਤ ਦਿੰਦਿਆਂ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿਚ........

Petra Kvitova

ਸਿਡਨੀ : ਪੇਤਰਾ ਕਵੀਤੋਵਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਜਬਰਦਸਤ ਤਿਆਰੀਆਂ ਦਾ ਸੰਕੇਤ ਦਿੰਦਿਆਂ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿਚ ਦੂਜੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੈਕ ਗਣਰਾਜ ਦੀ ਕਵੀਤੋਵਾ ਨੇ ਘਰੇਲੂ ਪਸੰਦੀਦਾ ਖਿਡਾਰੀ ਐਸ਼ਲੇ ਬਾਰਟੀ ਨੂੰ 3 ਸੈੱਟਾਂ ਤੱਕ ਚੱਲੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ 1-6, 7-5, 7-6 ਨਾਲ ਹਰਾਇਆ ਅਤੇ ਦੂਜੀ ਵਾਰ ਸਿਡਨੀ ਵਿਚ ਜੇਤੂ ਬਣੀ। ਕਵੀਤੋਵਾ ਨੇ ਸਾਲ 2015 ਵਿਚ ਇੱਥੇ ਵੀ ਖਿਤਾਬ ਜਿੱਤਿਆ।

ਕਵੀਤੋਵਾ ਦੀ ਹਾਲਾਂਕਿ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਓਪਨਿੰਗ ਖੇਡ ਵਿਚ ਉਸ ਨੇ ਆਪਣੀ ਸਰਵਿਸ ਗੁਆ ਦਿਤੀ ਅਤੇ ਕਈ ਗਲਤੀਆਂ ਕੀਤੀਆਂ, ਜਿਸ ਨਾਲ ਉਹ ਪਹਿਲਾ ਸੈੱਟ ਗੁਆ ਬੈਠੀ। ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਨੇ ਹਾਲਾਂਕਿ ਦੂਜੇ ਸੈੱਟ ਵਿਚ ਵਾਪਸੀ ਕਰ ਲਈ। ਬਾਰਟੀ ਖਿਲਾਫ 6-5 ਦੀ ਬੜ੍ਹਤ ਬਣਾਉਣ ਤੋਂ ਬਾਅਦ ਉਸ ਨੇ ਮੈਚ ਨੂੰ ਫੈਸਲਾਕੁੰਨ ਸੈੱਟ ਤੱਕ ਪਹੁੰਚਾ ਦਿਤਾ।

2 ਘੰਟੇ 19 ਮਿੰਟਾਂ ਵਿਚ ਖਿਤਾਬ ਜਿੱਤਣ ਤੋਂ ਬਾਅਦ ਕਵੀਤੋਵਾ ਨੇ ਕਿਹਾ, ''ਮੈਂ ਜਾਣਦੀ ਹਾਂ ਕਿ ਇਹ ਮੈਚ ਕਾਫੀ ਮੁਸ਼ਕਲ ਸੀ, ਘਰ ਵਿਚ ਹਾਰਨ ਦਾ ਦੁੱਖ ਹੁੰਦਾ ਹੈ ਪਰ ਮੈਨੂੰ ਯਕੀਨ ਹੈ ਕਿ ਇਕ ਦਿਨ ਤੂੰ ਜਿੱਤ ਜਾਵੇਗੀ। ਆਸਟਰੇਲੀਆ ਓਪਨ ਦੀ ਸ਼ੁਭਕਾਮਨਾਵਾਂ। ਵਿਸ਼ਵ ਵਿਚ 15ਵੇਂ ਨੰਬਰ ਦੀ ਇਹ ਖਿਡਾਰਨ ਪਿਛਲੇ ਸਾਲ ਵੀ ਸਿਡਨੀ ਫਾਈਨਲ ਵਿਚ ਹਾਰ ਗਈ ਸੀ।