ਸ਼ੇਨ ਵਾਟਸਨ ਨੇ ਜਦੋਂ ਅਪਣੇ ਬੇਟੇ ਨੂੰ ਦਿਤਾ ਆਟੋਗ੍ਰਾਫ਼, ਵੀਡੀਓ ਵਾਇਰਲ
ਬਿਗ ਬੈਸ਼ ਲੀਗ ਦਾ ਅੱਠਵਾਂ ਵਰਜਨ ਅਪਣੇ ਸ਼ਬਾਬ 'ਤੇ ਹੈ। ਸ਼ਾਇਦ ਹੀ ਇਸ ਟੂਰਨਾਮੈਂਟ ਵਿਚ ਕੋਈ ਅਜੀਹੇ ਪਲ ਆਏ ਹੋਣਗੇ ਜੋ ਇਹ ਫੈਂਸ ਨੂੰ ਪ੍ਰਭਾਵਿਤ ਕਰਨ ਵਿਚ ...
ਨਵੀਂ ਦਿੱਲੀ : ਬਿਗ ਬੈਸ਼ ਲੀਗ ਦਾ ਅੱਠਵਾਂ ਵਰਜਨ ਅਪਣੇ ਸ਼ਬਾਬ 'ਤੇ ਹੈ। ਸ਼ਾਇਦ ਹੀ ਇਸ ਟੂਰਨਾਮੈਂਟ ਵਿਚ ਕੋਈ ਅਜੀਹੇ ਪਲ ਆਏ ਹੋਣਗੇ ਜੋ ਇਹ ਫੈਂਸ ਨੂੰ ਪ੍ਰਭਾਵਿਤ ਕਰਨ ਵਿਚ ਅਸਫ਼ਲ ਰਿਹਾ ਹੋ। ਹਾਂ, ਕ੍ਰਿਕੇਟ ਮੈਦਾਨ 'ਤੇ ਅਜਿਹੇ ਪਲ ਜ਼ਰੂਰ ਆਏ ਜਿਨ੍ਹਾਂ ਨੇ ਫੈਂਸ ਦਾ ਦਿਲ ਜਿੱਤ ਲਿਆ। ਸਿਡਨੀ ਥੰਡਰ ਦੇ ਕਪਤਾਨ ਸ਼ੇਨ ਵਾਟਸਨ ਵੀ ਐਡਿਲੇਡ ਸਟਰਾਇਕਰ ਖਿਲਾਫ਼ ਇੰਜ ਹੀ ਇਕ ਯਾਦਗਾਰ ਪਲ ਦੇ ਗਵਾਹ ਬਣੇ।
ਸ਼ੇਨ ਵਾਟਸਨ ਦੀ 40 ਗੇਂਦਾਂ 'ਤੇ 68 ਦੌੜਾਂ ਦੀ ਪਾਰੀ ਨੇ ਟੀਮ ਨੂੰ ਸੀਜ਼ਨ ਦੀ ਚੌਥੀ ਜਿਤ ਦਵਾਈ। ਵਾਟਸਨ ਨੇ ਅਪਣੀ ਪਾਰੀ ਵਿਚ 4 ਚੌਕੇ ਅਤੇ 5 ਛਿੱਕੇ ਲਗਾਏ। ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਇਕ ਬਹੁਤ ਹੀ ਕਿਊਟ ਨਜ਼ਾਰਾ ਦੇਖਣ ਨੂੰ ਮਿਲਿਆ, ਜਿਨ੍ਹੇ ਫੈਂਸ ਦਾ ਦਿਲ ਜਿੱਤ ਲਿਆ।
ਮੈਚ ਤੋਂ ਬਾਅਦ ਸ਼ੇਨ ਵਾਟਸਨ ਦੇ ਬੇਟੇ ਵਿਲੀਅਮ ਵਾਟਸਨ ਮੈਦਾਨ ਵੱਲ ਦੌੜ ਪਏ। ਆਸਟਰੇਲੀਆ ਦੇ ਸਾਬਕਾ ਆਲਰਾਉਂਡਰ ਸ਼ੇਨ ਵਾਟਸਨ ਨੇ ਅਪਣੇ ਬੇਟੇ ਨੂੰ ਆਟੋਗ੍ਰਾਫ ਤਾਂ ਦਿਤਾ ਹੀ ਨਾਲ ਹੀ ਅਪਣੇ ਬੇਟੇ ਦੀ ਕੈਪ ਅਤੇ ਸ਼ਰਟ 'ਤੇ ਆਟੋਗ੍ਰਾਫ ਵੀ ਦਿਤਾ। ਇਸ ਤੋਂ ਬਾਅਦ ਉਸ ਨੂੰ ਪਿਆਰ ਨਾਲ ਗਲੇ ਲਗਾਇਆ। ਜੂਨੀਅਰ ਵਾਟਸਨ ਅਪਣੇ ਪਿਤਾ ਵਲੋਂ ਦਿਤੇ ਗਏ ਆਟੋਗ੍ਰਾਫ਼ ਤੋਂ ਬਾਅਦ ਸਮਾਇਲ ਕਰ ਰਹੇ ਸਨ।
ਸਾਬਕਾ ਪਾਕਿਸਤਾਨੀ ਕਪਤਾਨ ਕਾਮਰਾਨ ਅਕਮਲ ਨੇ ਇਸ ਪਲ ਨੂੰ ਸਵੀਟ ਅਤੇ ਕਿਊਟ ਮੂਮੈਂਟ ਦੱਸਿਆ। ਸਿਡਨੀ ਥੰਡਰ ਲਈ ਇਹ ਸੀਜ਼ਨ ਉਤਾਰ - ਚੜਾਅ ਵਾਲਾ ਰਿਹਾ ਹੈ। ਟੀਮ ਨੇ ਪਹਿਲੇ ਕੁੱਝ ਮੈਚ ਜਿੱਤੇ ਅਤੇ ਬਾਅਦ ਵਿਚ ਕੁੱਝ ਹਾਰੇ ਪਰ ਉਨ੍ਹਾਂ ਨੇ ਪਰਥ ਸਕੋਚਰਸ ਦੇ ਖਿਲਾਫ਼ ਇਕ ਮੁਕਾਬਲਾ ਇਕ ਦੌੜ ਨਾਲ ਜਿੱਤਿਆ। ਇਸ ਤੋਂ ਬਾਅਦ ਉਹ ਫਿਰ ਕੁੱਝ ਮੈਚ ਹਾਰੇ ਪਰ ਥੰਡਰ ਵਾਪਸ ਟ੍ਰੈਕ 'ਤੇ ਆਉਣ ਤੋਂ ਖੁਸ਼ ਹੋਣਗੇ।
ਉਨ੍ਹਾਂ ਨੇ ਡਿਫੈਂਡਿੰਗ ਚੈਂਪਿਅਨ ਐਡੀਲੇਡ ਸਟਰਾਇਕਰਸ ਨੂੰ ਅਸਾਨੀ ਨਾਲ ਹਰਾ ਦਿਤਾ। ਵਾਟਸਨ ਦੇ 68 ਦੌੜਾਂ ਦੀ ਬਦੌਲਤ ਥੰਡਰ 168 ਦੌੜਾਂ ਬਣਾਈਆਂ। ਗੇਂਦਬਾਜ਼ਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਥੰਡਰ ਦੀ ਟੀਮ 71 ਦੌੜਾਂ ਨਾਲ ਮੈਚ ਜਿੱਤ ਗਈ। ਇਸ ਜਿੱਤ ਨਾਲ ਸਿਡਨੀ ਥੰਡਰ ਦੇ 8 ਅੰਕ ਹੋ ਗਏ। ਉਹ ਅੰਕ ਤਾਲਿਕਾ ਵਿਚ ਦੂਜੇ ਨੰਬਰ 'ਤੇ ਹਨ।