ਸਾਨੀਆ ਮਿਰਜਾ ਦੀ ਦੋ ਸਾਲ ਬਾਅਦ ਟੈਨਿਸ ‘ਚ ਕੋਰਟ ‘ਤੇ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਦਿੱਗਜ ਟੈਨਿਸ ਖਿਡਾਰੀ ਸਾਨੀਆ ਮਿਰਜਾ ਨੇ WTA ਸਰਕਿਟ ਵਿੱਚ ਜਿੱਤ...

Sania Mirza

ਨਵੀਂ ਦਿੱਲੀ: ਭਾਰਤ ਦੀ ਦਿੱਗਜ ਟੈਨਿਸ ਖਿਡਾਰੀ ਸਾਨੀਆ ਮਿਰਜਾ ਨੇ WTA ਸਰਕਿਟ ਵਿੱਚ ਜਿੱਤ ਨਾਲ ਵਾਪਸੀ ਕੀਤੀ ਹੈ। 3 ਸਾਲਾ ਸਾਨੀਆ ਨੇ ਮੰਗਲਵਾਰ ਨੂੰ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦੇ ਮਹਿਲਾ ਜੋੜਾ ਕੁਆਟਰ ਫਾਇਨਲ ਵਿੱਚ ਥਾਂ ਬਣਾਈ ਹੈ। ਦੋ ਸਾਲ ਬਾਅਦ ਕੋਰਟ ‘ਤੇ ਵਾਪਸੀ ਕਰਦੇ ਹੋਏ ਸਾਨੀਆ ਅਤੇ ਉਨ੍ਹਾਂ ਦੀ ਯੂਕਰੇਨੀ ਸਾਥੀ ਨਾਦਿਆ ਕਿਚੇਨੋਕ ਨੇ ਜਾਰਜਿਆ ਦੀ ਓਕਸਾਨਾ ਕਲਾਸ਼ਨਿਕੋਵਾ ਅਤੇ ਜਾਪਾਨ ਦੀ ਮਿਊ ਕੇਟੋ ਦੀ ਜੋੜੀ ਨੂੰ ਮਾਤ ਦਿੱਤੀ।

 



 

 

ਇਕ ਘੰਟੇ 41 ਮਿੰਟ ਤੱਕ ਚਲੇ ਮੁਕਾਬਲੇ ਵਿੱਚ ਸਾਨੀਆ ਦੀ ਜੋੜੀ ਨੇ 2-67 -6 (3) 10-3 ਨਾਲ ਜਿੱਤ ਦਰਜ ਕੀਤੀ। ਹੁਣ ਗੈਰਵਰੀਏ ਇੰਡੋ-ਯੂਕਰੇਨੀ  (ਸਾਨਿਆ-ਨਾਦਿਆ) ਜੋੜੀ ਦਾ ਅਗਲਾ ਮੁਕਾਬਲਾ ਅਮਰੀਕਾ ਦੀ ਵਾਨਿਆ ਕਿੰਗ ਅਤੇ ਕਰਿਸਟੀਨਾ ਮੈਕਹੇਲ ਨਾਲ ਹੋਵੇਗਾ। ਇਸ ਅਮਰੀਕੀ ਜੋੜੀ ਨੇ ਜਾਰਜਿਨਾ ਗਾਰਸਿਆ ਪੇਰੇਜ ਅਤੇ ਸਾਰਾ ਸੋਰਿਬੇਸ ਟਾਰਮੋ ਦੀ ਚੌਥੀ ਪ੍ਰਮੁੱਖਤਾ ਪ੍ਰਾਪਤ ਸਪੇਨ ਦੀ ਜੋੜੀ ਨੂੰ 6-27-5 ਨਾਲ ਮਾਤ ਦਿੱਤੀ।  

ਸਾਨਿਆ ਨੇ ਖੋਲ੍ਹਿਆ ਰਾਜ-ਟਰੋਲ ਕਰਨ ਵਾਲਿਆਂ ਨਾਲ ਨਿੱਬੜਨ ਲਈ ਅਪਣਾਉਂਦੀ ਹਾਂ ਇਹ ਤਰੀਕਾ

ਸਾਨਿਆ ਨੇ ਹੋਬਾਰਟ ਵਿੱਚ ਵਾਪਸੀ ਤੋਂ ਪਹਿਲਾਂ ਆਖਰੀ ਵਾਰ ਅਕਤੂਬਰ 2017 ਵਿੱਚ ਚਾਇਨਾ ਓਪਨ ਵਿੱਚ ਹਿੱਸਾ ਲਿਆ ਸੀ। ਟੈਨਿਸ ਤੋਂ ਦੋ ਸਾਲ ਦੂਰ ਰਹਿਣ ਦੌਰਾਨ ਮਾਂ ਬਨਣ ਲਈ ਰਸਮੀ ਬ੍ਰੇਕ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਨਾਲ ਜੂਝਣਾ ਪਿਆ ਸੀ।

ਸਾਨਿਆ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਵਿੱਚ ਰੋਹਨ ਬੋਪੰਨਾ ਦੇ ਨਾਲ ਜੋੜੀ ਬਣਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, ਰਾਜੀਵ ਰਾਮ ਇਸ ਟੂਰਨਾਮੈਂਟ ਤੋਂ ਹੱਟ ਗਏ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਸ਼ੁਰੁਆਤ ਵਿੱਚ ਜੋੜੀ ਬਣਾਉਣ ਦੀ ਯੋਜਨਾ ਬਣਾਈ ਸੀ।