ਮਿਸ਼ੇਲ ਅਤੇ ਯੰਗ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨਾਲ ਇਕਰੋਜ਼ਾ ਲੜੀ ਕੀਤੀ ਬਰਾਬਰ

ਏਜੰਸੀ

ਖ਼ਬਰਾਂ, ਖੇਡਾਂ

ਸੀਰੀਜ਼ ਦਾ ਫ਼ੈਸਲਾਕੁੰਨ ਤੀਜਾ ਮੈਚ ਐਤਵਾਰ ਨੂੰ ਇੰਦੌਰ ’ਚ ਖੇਡਿਆ ਜਾਵੇਗਾ

ਮਿਸ਼ੇਲ ਅਤੇ ਯੰਗ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨਾਲ ਇਕਰੋਜ਼ਾ ਲੜੀ ਕੀਤੀ ਬਰਾਬਰ

ਰਾਜਕੋਟ : ਭਾਰਤੀ ਸਪਿਨਰ ਇਕ ਵਾਰ ਫਿਰ ਘਰੇਲੂ ਮੈਦਾਨ ਉਤੇ  ਨਹੀਂ ਚਲ ਸਕੇ ਅਤੇ ਕੇ.ਐਲ. ਰਾਹੁਲ ਦੇ ਅਜੇਤੂ ਸੈਂਕੜੇ ਦਾ ਤੇਜ ਵੀ ਡੈਰਿਲ ਮਿਸ਼ੇਲ ਦੀ ਨਾਬਾਦ 131 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਮੱਠਾ ਕਰ ਦਿਤਾ, ਜਿਸ ਬਦੌਲਤ ਨਿਊਜ਼ੀਲੈਂਡ ਨੇ ਬੁਧਵਾਰ  ਨੂੰ ਇੱਥੇ ਲੜੀ ਦੇ ਦੂਜੇ ਇਕਰੋਜ਼ਾ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ ਕਰ ਲਈ। ਨਿਊਜ਼ੀਲੈਂਡ ਨੇ ਇੱਥੇ ਨਿਰੰਜਨ ਸ਼ਾਹ ਸਟੇਡੀਅਮ ਵਿਚ ਇਕ  ਸੁਸਤ ਵਿਕਟ ਉਤੇ  ਭਾਰਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਲਈ ਰਾਹੁਲ ਨੇ 91 ਗੇਂਦਾਂ ਵਿਚ ਅਜੇਤੂ 112 ਦੌੜਾਂ ਬਣਾਈਆਂ। ਪਰ ਇਸ ਦੇ ਬਾਵਜੂਦ ਮੇਜ਼ਬਾਨ ਟੀਮ ਸੱਤ ਵਿਕਟਾਂ ’ਤੇ 284 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ 47.3 ਓਵਰਾਂ ਵਿਚ ਟੀਚੇ ਨੂੰ ਪੂਰਾ ਕਰ ਕੇ ਤਿੰਨ ਵਿਕਟਾਂ ਉਤੇ  286 ਦੌੜਾਂ ਬਣਾ ਲਈਆਂ। ਮਿਸ਼ੇਲ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨ ਕੀਤਾ ਗਿਆ। ਸੀਰੀਜ਼ ਦਾ ਫ਼ੈਸਲਾਕੁੰਨ ਤੀਜਾ ਮੈਚ ਐਤਵਾਰ ਨੂੰ ਇੰਦੌਰ ’ਚ ਖੇਡਿਆ ਜਾਵੇਗਾ।