ਲੋਕ ਸਭਾ ਚੋਣਾਂ ਤੋਂ ਬਾਅਦ ਹੋਵੇਗਾ ਆਈਪੀਐਲ 

ਏਜੰਸੀ

ਖ਼ਬਰਾਂ, ਖੇਡਾਂ

ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਨੂੰ ਲੈ ਕੇ ਸਾਰੀਆਂ ਟੀਮਾਂ ਨੇ ਖਿਡਾਰੀਆਂ 'ਤੇ ਦਾਅ ਤਾਂ ਖੇਡ ਲਿਆ ਹੈ ਪਰ ਮੁਕਾਬਲਿਆਂ ਨੂੰ ਲੈ ਕੇ ਹੁਣ ਸਾਰੇ ਫ੍ਰੈਂਚਾਈਜ਼ੀ ਅਤੇ.....

IPL 2019

ਨਵੀਂ ਦਿੱਲੀ : ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਨੂੰ ਲੈ ਕੇ ਸਾਰੀਆਂ ਟੀਮਾਂ ਨੇ ਖਿਡਾਰੀਆਂ 'ਤੇ ਦਾਅ ਤਾਂ ਖੇਡ ਲਿਆ ਹੈ ਪਰ ਮੁਕਾਬਲਿਆਂ ਨੂੰ ਲੈ ਕੇ ਹੁਣ ਸਾਰੇ ਫ੍ਰੈਂਚਾਈਜ਼ੀ ਅਤੇ ਪ੍ਰਸ਼ੰਸਕਾਂ ਨੂੰ ਇਸ ਦੇ ਸ਼ੈਡਿਊਲ ਦੀ ਉਡੀਕ ਹੈ। ਬੀ.ਸੀ.ਸੀ.ਆਈ. ਇਸ ਲੀਗ ਲਈ ਅਪਣਾ ਸ਼ੈਡਿਊਲ ਲੋਕਸਭਾ ਚੋਣਾਂ 2019 ਨੂੰ ਧਿਆਨ 'ਚ ਰੱਖਦਿਆਂ ਉਸ ਦੀ ਤਾਰੀਖਾਂ ਦੇ ਐਲਾਨ ਤੋਂ ਬਾਅਦ ਹੀ ਕਰੇਗਾ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਮੁਤਾਬਕ ਲੋਕਸਭਾ ਚੋਣਾਂ ਅਤੇ ਆਈ. ਪੀ. ਐੱਲ. ਲਗਭਗ ਇਕ ਹੀ ਸਮੇਂ ਹੋਣੇ ਹਨ। ਅਜਿਹੇ 'ਚ ਜਦੋਂ ਆਮ ਚੋਣਾਂ ਦਾ ਐਲਾਨ ਹੋ ਜਾਵੇਗਾ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਆਖਰ ਆਈ. ਪੀ. ਐੱਲ. ਦਾ ਸ਼ੈਡਿਊਲ ਕੀ ਹੋਵੇ।

ਇਹ ਫੈਸਲਾ ਸੁਰੱਖਿਆ ਇੰਤਜ਼ਾਮ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ ਹੈ। ਗੱਲਬਾਤ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਆਮ ਚੋਣਾਂ ਕਈ ਚਰਣਾ ਵਿਚ ਹੁੰਦੀਆਂ ਹਨ, ਨਾਲ ਹੀ ਆਈ. ਪੀ. ਐੱਲ. ਦੇ ਮੁਕਾਬਲੇ ਵੀ ਵੱਖ-ਵੱਖ ਸੂਬਿਆਂ 'ਚ ਹੁੰਦੇ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਇਹ ਸੰਭਵ ਨਹੀਂ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਈ. ਪੀ. ਐੱਲ. ਦਾ ਸ਼ੈਡਿਊਲ ਜਾਰੀ ਕੀਤਾ ਜਾਵੇ। ਅਜਿਹੇ 'ਚ ਫਿਲਹਾਲ ਆਈ. ਪੀ. ਐੱਲ. ਦੇ ਰੋਮਾਂਚ 'ਚ ਦੇਰੀ ਆਉਣ ਦੀ ਉਮੀਦ ਹੋ ਸਕਦੀ ਹੈ। ਅਜੇ ਹਾਲ ਹੀ 'ਚ ਸਾਰੀਆਂ ਟੀਮਾਂ ਨੇ ਖਿਡਾਰੀਆਂ ਨੂੰ ਲੈ ਕੇ ਨਿਲਾਮੀ ਦਾ ਆਯੋਜਨ ਕੀਤਾ ਸੀ।  (ਭਾਸ਼ਾ)