Ind vs SL 2nd Test Match: ਡੇ-ਨਾਈਟ ਟੈਸਟ ਮੈਚ ਵਿਚ ਜਿੱਤ ਦੇ ਨਾਲ ਭਾਰਤ ਨੇ ਸ਼੍ਰੀਲੰਕਾ ਦਾ ਕੀਤਾ ਕਲੀਨ ਸਵੀਪ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਦੋ ਮੈਚਾਂ ਦੀ ਟੈਸਟ ਸ਼ੀਰੀਜ ਵਿਚ ਸ਼੍ਰੀਲੰਕਾ ਦਾ 2-0 ਨਾਲ ਕੀਤਾ ਕਲੀਨ ਸਵੀਪ।

India vs Sri Lanka 2nd test match

 

ਨਵੀਂ ਦਿੱਲੀ- ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਨੇ ਬੰਗਲੁਰੂ ਵਿਖੇ ਸ਼੍ਰੀਲੰਕਾ ਖਿਲਾਫ਼ ਖੇਡੇ ਗਏ ਡੇ-ਨਾਈਟ ਮੈਚ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਦੇ ਲਈ 447 ਦੌੜਾਂ ਦਾ ਟੀਚਾ ਦਿੱਤਾ ਸੀ, ਟੀਚੇ ਦਾ ਪਿੱਛਾ ਕਰਦੇ ਮਹਿਮਾਨ ਟੀਮ 208 ਦੌੜਾਂ ਤੇ ਢੇਰ ਹੋ ਗਈ ਅਤੇ ਭਾਰਤ ਨੇ 238 ਦੌੜਾਂ ਨਾਲ ਜਿੱਤ ਹਾਸਿਲ ਕੀਤੀ। ਇਸ ਜਿੱਤ ਦੇ ਨਾਲ ਭਾਰਤ ਨੇ ਦੋ ਮੈਚਾਂ ਦੀ ਟੈਸਟ ਸ਼ੀਰੀਜ ਵਿਚ ਸ਼੍ਰੀਲੰਕਾ ਦਾ 2-0 ਨਾਲ ਕਲੀਨ ਸਵੀਪ ਕਰ ਦਿੱਤਾ।

ਇਸ ਤੋਂ ਪਹਿਲਾਂ ਰੋਹਿਤ ਦੀ ਕਪਤਾਨੀ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ ਸੀ। ਟੈਸਟ ਸੀਰੀਜ਼ ਵਿਚ ਵੀ ਪੂਰੀ ਤਰ੍ਹਾਂ ਭਾਰਤੀ ਟੀਮ ਦਾ ਦਬਦਬਾ ਸ਼੍ਰੀਲੰਕਾ 'ਤੇ ਕਾਇਮ ਰਿਹਾ। ਸ਼ਰੇਸ ਅਈਅਰ ਨੂੰ ‘ਪਲੇਅਰ ਆਫ਼ ਦਾ ਮੈਚ’ ਚੁਣਿਆ ਗਿਆ ਜਦਕਿ ਰਿਸ਼ਵ ਪੰਤ ਨੂੰ ‘ਪਲੇਅਰ ਆਫ਼ ਦਾ ਸੀਰੀਜ਼’ ਚੁਣਿਆ ਗਿਆ।

ਇਸ ਮੈਚ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾ ਕੀਤਾ ਸੀ ਅਤੇ ਪਹਿਲੀ ਪਾਰੀ ਵਿਚ ਟੀਮ 252 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਪਹਿਲੀ ਪਾਰੀ ਵਿਚ ਭਾਰਤੀ ਗੇਂਦਬਾਜ ਦੇ ਸਾਹਮਣੇ ਸ਼ੀਲੰਕਾ ਦੇ ਬੱਲੇਬਾਜਾਂ ਨੇ ਗੋਡੇ ਟੇਕ ਦਿੱਤੇ ਅਤੇ ਪਾਰੀ 109 ਦੌੜਾਂ ਤੇ ਸਿਮਟ ਗਈ ਸੀ। ਭਾਰਤੀ ਟੀਮ ਨੇ ਦੂਸਰੀ ਪਾਰੀ ਵਿਚ 252 ਦੌੜਾਂ ਬਣਾਈਆਂ ਅਤੇ 446 ਦੌੜਾਂ ਦੀ ਬੜ੍ਹਤ ਬਣਾਈ ਅਤੇ ਸ਼੍ਰੀਲੰਕਾ ਨੂੰ 447 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ।

ਭਾਰਤ ਵੱਲੋਂ ਪਹਿਲੀ ਪਾਰੀ ਵਿਚ ਬੱਲੇਬਾਜੀ ਕਰਦਿਆਂ ਸਭ ਤੋਂ ਵੱਧ ਦੌੜਾਂ ਸ਼ਰੇਸ ਅਈਅਰ ਨੇ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡ ਕੇ ਬਣਾਈਆਂ ਅਤੇ ਉਥੇ ਹੀ ਦੂਜੀ ਪਾਰੀ ਵਿਚ ਵੀ ਅਈਅਰ ਨੇ ਸਭ ਤੋਂ ਵੱਧ 67 ਦੌੜਾਂ ਅਤੇ ਰਿਸ਼ਵ ਪੰਤ ਨੇ 50 ਦੌੜਾਂ ਬਣਾਈਆਂ। ਭਾਰਤ ਵੱਲੋਂ ਪਹਿਲੀ ਪਾਰੀ ਵਿਚ ਬੁਮਰਾਹ ਵੱਲੋਂ 5 ਵਿਕੇਟ ਹਾਸਿਲ ਕੀਤੇ ਗਏ ਸੀ ਅਤੇ ਦੂਜੀ ਪਾਰੀ ਵਿਚ ਅਸ਼ਵਿਨ ਨੇ 4 ਜਦਕਿ ਬੁਮਰਾਹ ਨੇ 3 ਵਿਕੇਟ ਹਾਸਿਲ ਕੀਤੇ।