ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਨੇ ਸਚਿਨ ਤੇਂਦੁਲਕਰ ਦੇ ਛੂਹੇ ਪੈਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਚਿਨ ਨੇ ਤੁਰੰਤ ਜੌਂਟੀ ਰੋਡਸ ਨੂੰ ਰੋਕਿਆ

Jonty Rhodes

 

 ਮੁੰਬਈ : IPL 2022 'ਚ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਮੈਚ ਤੋਂ ਬਾਅਦ ਕਾਫ਼ੀ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਮੁੰਬਈ ਨੂੰ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਸਪੋਰਟ ਸਟਾਫ਼ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆਏ। ਫਿਰ ਪੰਜਾਬ ਦੇ ਫੀਲਡਿੰਗ ਕੋਚ ਜੌਂਟੀ ਰੋਡਸ ਨੇ ਅਜਿਹਾ ਕੁਝ ਕੀਤਾ ਕਿ ਸਟੇਡੀਅਮ 'ਚ ਮੌਜੂਦ ਸਾਰੇ ਖਿਡਾਰੀ ਅਤੇ ਦਰਸ਼ਕ ਹਾਸਾ ਨਾ ਰੋਕ ਸਕੇ।

 

ਸਚਿਨ ਤੇਂਦੁਲਕਰ ਮੁੰਬਈ ਟੀਮ ਦੇ ਮੇਟੋਰ ਹਨ। ਮੈਚ ਤੋਂ ਬਾਅਦ ਉਹ ਪੰਜਾਬ ਟੀਮ ਦੇ ਸਾਰੇ ਮੈਂਬਰਾਂ ਨਾਲ ਇਕ-ਇਕ ਕਰਕੇ ਹੱਥ ਮਿਲਾਉਂਦੇ ਰਹੇ। ਉਹਨਾਂ ਨੇ ਕੁਝ ਦੇਰ ਪੰਜਾਬ ਦੇ ਕੋਚ ਅਨਿਲ ਕੁੰਬਲੇ ਨਾਲ ਗੱਲ ਕੀਤੀ ਅਤੇ ਫਿਰ ਜੌਂਟੀ ਰੋਡਸ ਦੀ ਵਾਰੀ ਸੀ। ਰੋਡਸ ਨੇ ਸਚਿਨ ਨਾਲ ਹੱਥ ਮਿਲਾਉਣ ਦੀ ਬਜਾਏ ਸਚਿਨ ਦੇ ਪੈਰ ਛੂਹ ਕੇ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ।

 

 

ਸਚਿਨ ਨੇ ਤੁਰੰਤ ਉਨ੍ਹਾਂ ਨੂੰ ਰੋਕਿਆ ਅਤੇ ਫਿਰ ਦੋਵੇਂ ਖਿਡਾਰੀਆਂ ਨੇ ਇਕ ਦੂਜੇ ਨਾਲ ਹੱਥ ਮਿਲਾਇਆ ਅਤੇ ਅੱਗੇ ਵਧ ਗਏ। ਜੌਂਟੀ ਰੋਡਸ ਲੰਬੇ ਸਮੇਂ ਤੋਂ ਮੁੰਬਈ ਇੰਡੀਅਨਜ਼ ਦੇ ਸਪੋਰਟ ਸਟਾਫ਼ 'ਚ ਸ਼ਾਮਲ ਸਨ। ਉਹ ਟੀਮ ਦੇ ਫੀਲਡਿੰਗ ਕੋਚ ਸਨ। ਉਸਨੇ 2017 ਵਿੱਚ ਮੁੰਬਈ ਇੰਡੀਅਨਜ਼ ਨੂੰ ਛੱਡ ਦਿੱਤਾ ਸੀ।

 

ਸਚਿਨ ਤੇਂਦੁਲਕਰ ਹੁਣ ਤੱਕ ਭਾਰਤੀ ਕ੍ਰਿਕਟ ਦੀ ਸਭ ਤੋਂ ਮਸ਼ਹੂਰ ਹਸਤੀ ਰਹੇ ਹਨ। ਸਚਿਨ ਦੀ ਇੰਨੀ ਲੋਕਪ੍ਰਿਯਤਾ ਰਹੀ ਹੈ, ਉਨ੍ਹਾਂ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ।