ਇਰਾਨ 'ਚ ਹਿਜਾਬ ਪਹਿਨਣਾ ਜ਼ਰੂਰੀ, ਭਾਰਤੀ ਚੈੱਸ ਖਿਡਾਰੀ ਨੇ ਚੈਂਪੀਅਨਸ਼ਿਪ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਮਹਿਲਾ ਸ਼ਤਰੰਜ ਖਿਡਾਰੀ ਸੌਮਿਆ ਸਵਾਮੀਨਾਥਨ (29) ਈਰਾਨ ਦੇ ਹਮਦਾਨ 'ਚ 26 ਜੁਲਾਈ ਤੋਂ 4 ਅਗੱਸਤ ਤਕ ਚੱਲਣ ਵਾਲੀ ਏਸ਼ੀਅਨ ਟੀਮ ਸ਼ਤਰੰਜ ...

Somia Swaminathan

ਨਵੀਂ ਦਿੱਲੀ, ਭਾਰਤ ਦੀ ਮਹਿਲਾ ਸ਼ਤਰੰਜ ਖਿਡਾਰੀ ਸੌਮਿਆ ਸਵਾਮੀਨਾਥਨ (29) ਈਰਾਨ ਦੇ ਹਮਦਾਨ 'ਚ 26 ਜੁਲਾਈ ਤੋਂ 4 ਅਗੱਸਤ ਤਕ ਚੱਲਣ ਵਾਲੀ ਏਸ਼ੀਅਨ ਟੀਮ ਸ਼ਤਰੰਜ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲਵੇਗੀ। ਸੌਮਿਆ ਭਾਰਤ ਦੀ ਨੰਬਰ 5 ਮਹਿਲਾ ਸ਼ਤਰੰਜ ਖਿਡਾਰੀ ਹੈ। ਸੌਮਿਆ ਨੇ ਫ਼ੇਸਬੁਕ 'ਤੇ ਇਕ ਪੋਸਟ 'ਚ ਕਿਹਾ ਕਿ ਉਹ ਇਸ ਚੈਂਪੀਅਨਸ਼ਿਪ 'ਚ ਇਸ ਲਈ ਹਿੱਸਾ ਨਹੀਂ ਲੈ ਰਹੀ ਹੈ,

ਕਿਉਂ ਕਿ ਉਸ ਨੂੰ ਇਸਲਾਮਿਕ ਦੇਸ਼ ਈਰਾਨ 'ਚ ਹਿਜਾਬ ਪਹਿਨਣ ਲਈ ਕਿਹਾ ਜਾਵੇਗਾ।ਜ਼ਿਕਰਯੋਗ ਹੈ ਕਿ ਹਿਜਾਬ ਅਤੇ ਸਕਾਰਫ਼ ਪਹਿਨਣ ਦਾ ਨਿਯਮ ਮਹਿਲਾਵਾਂ ਲਈ ਜ਼ਰੂਰੀ ਹੈ। ਸੌਮਿਆ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਹ ਫ਼ੈਸਲਾ ਅਪਣੇ ਨਿੱਜੀ ਅਧਿਕਾਰਾਂ ਦਾ ਉਲੰਘਣ ਦਸਦਿਆਂ ਕੀਤਾ ਹੈ।ਸੌਮਿਆ ਨੇ ਫ਼ੇਸਬੁਕ 'ਤੇ ਸਾਂਝੀ ਕੀਤੀ ਪੋਸਟ 'ਚ ਲਿਖਿਆ ਕਿ ਮੈਂ ਜ਼ਬਰਦਸਤੀ ਸਕਾਰਫ਼ ਜਾਂ ਬੁਰਖ਼ਾ ਨਹੀਂ ਪਹਿਨਣਾ ਚਾਹੁੰਦੀ।

ਮੈਨੂੰ ਲਗਦਾ ਹੈ ਕਿ ਈਰਾਨ ਦੇ ਸਕਾਰਫ਼ ਪਹਿਨਣ ਦੇ ਕਾਨੂੰਨ ਤੋਂ ਮੇਰੇ ਮੂਲਭੂਤ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ। ਨਾਲ ਹੀ ਇਸ ਕਾਨੂੰਨ ਨਾਲ ਮੇਰੀ ਆਜ਼ਾਦੀ, ਵਿਚਾਰ, ਵਿਵੇਕ ਅਤੇ ਧਰਮ ਦੀ ਸੁਰਖਿਆ ਦਾ ਵੀ ਉਲੰਘਣ ਹੁੰਦਾ ਹੈ। ਅਜਿਹੀਆਂ ਪ੍ਰਸਥਿਤੀਆਂ 'ਚ ਮੇਰੇ ਕੋਲ ਇਕ ਹੀ ਰਸਤਾ ਹੈ ਕਿ ਮੈਂ ਈਰਾਨ ਨਾ 
ਜਾਵਾਂ।  (ਏਜੰਸੀ)