ਸਾਬਕਾ ਪਾਕਿ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ ’ਚ ਪਾਜ਼ੇਟਿਵ ਮਿਲੇ

Shahid Afridi

ਕਰਾਚੀ, 13 ਜੂਨ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ ’ਚ ਪਾਜ਼ੇਟਿਵ ਮਿਲੇ ਹਨ, ਜਿਸ ਨਾਲ ਉਹ ਇਸ ਖ਼ਤਰਨਾਕ ਵਾਇਰਸ ਨਾਲ ਪ੍ਰਭਾਵਤ ਹੋਣ ਵਾਲੇ ਪਹਿਲੇ ‘ਹਾਈ ਪ੍ਰੋਫ਼ਾਈਲ’ ਕ੍ਰਿਕਟਰ ਬਣ ਗਏ ਹਨ। ਅਫ਼ਰੀਦੀ ਨੇ ਟਵਿੱਟਰ ’ਤੇ ਖ਼ੁਦ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ, ‘‘ਮੈਂ ਵੀਰਵਾਰ ਤੋਂ ਸਿਹਤਮੰਦ ਮਹਿਸੂਸ ਨਹੀਂ ਕਰ ਰਿਹਾ ਸੀ, ਮੇਰੇ ਸਰੀਰ ’ਚ ਬਹੁਤ ਦਰਦ ਹੋ ਰਿਹਾ ਸੀ। ਮੈਂ ਅਪਣੀ ਜਾਂਚ ਕਰਾਈ ਅਤੇ ਬਦਕਿਸਮਤੀ ਨਾਲ ਮੇਰੀ ਕੋਵਿਡ-19 ਦੀ ਰੀਪੋਰਟ ਪਾਜ਼ੇਟਿਵ ਆ ਗਈ ਹੈ।’’ 

ਇਸ ਤੋਂ ਇਕ ਹੋਰ ਸਾਬਕਾ ਪਾਕਿਸਤਾਨੀ ਅੰਤਰਰਾਸ਼ਟਰੀ ਖਿਡਾਰੀ ਤੌਫ਼ਿਕ ਉਮਰ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਪਰ ਉਹ ਇਸ ਮਹੀਨੇ ਦੇ ਸ਼ੁਰੂ ’ਚ ਹੀ ਠੀਕ ਹੋ ਗਏ ਹਨ। ਪਾਕਿਸਤਾਨ ਦੇ ਦੋ ਸੀਨੀਅਰ ਖਿਡਾਰੀ ਇਸ ਲਾਗ ਨਾਲ ਜਾਨ ਗੁਆ ਚੁੱਕੇ ਹਨ ਜਿਸ ਵਿਚ ਲੈਗ ਸਪਿਨਰ ਰਿਆਜ਼ ਸ਼ੇਖ ਦਾ ਇਸ ਮਹੀਨੇ ਦੇ ਸ਼ੁਰੂ ’ਚ ਕਰਾਚੀ ’ਚ ਇੰਤਕਾਲ ਹੋਇਆ ਸੀ। ਉਥੇ ਜਫ਼ਰ ਸਰਫਰਾਜ ਦੀ ਅਪ੍ਰੈਲ ’ਚ ਪੇਸ਼ਾਵਰ ’ਚ ਇਸ ਲਾਗ ਨਾਲ ਮੌਤ ਹੋ ਗਈ।     (ਪੀਟੀਆਈ)