Saina Nehwal Divorce News: ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਯਪ (ਪਤੀ) ਨੇ ਵੱਖ ਹੋਣ ਦਾ ਕੀਤਾ ਐਲਾਨ
ਦੋਵਾਂ ਦਾ ਦਸੰਬਰ 2018 ਵਿੱਚ ਹੋਇਆ ਸੀ ਵਿਆਹ
Saina Nehwal Divorce News: ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਉਨ੍ਹਾਂ ਦੇ ਪਤੀ ਪਾਰੂਪੱਲੀ ਕਸ਼ਯਪ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਹੈ। ਐਤਵਾਰ ਨੂੰ, ਸਾਇਨਾ ਨੇ ਇੰਸਟਾਗ੍ਰਾਮ 'ਤੇ ਇੱਕ ਨਿੱਜੀ ਅਪਡੇਟ ਸਾਂਝੀ ਕੀਤੀ ਜਿਸ ਨੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ।
ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੇ ਲਿਖਿਆ, "ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ, ਕਸ਼ਯਪ ਪਾਰੂਪੱਲੀ ਅਤੇ ਮੈਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਅਤੇ ਇੱਕ ਦੂਜੇ ਲਈ ਸ਼ਾਂਤੀ ਅਤੇ ਵਿਕਾਸ ਦੀ ਚੋਣ ਕਰ ਰਹੇ ਹਾਂ।"
ਉਸਨੇ ਲਿਖਿਆ, "ਮੈਂ ਉਨ੍ਹਾਂ ਯਾਦਾਂ ਲਈ ਧੰਨਵਾਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਦੌਰਾਨ ਸਾਡੀ ਨਿੱਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ। ''
ਸਾਇਨਾ ਅਤੇ ਸਾਬਕਾ ਸ਼ਟਲਰ ਕਸ਼ਯਪ ਦਾ ਵਿਆਹ ਦਸੰਬਰ 2018 ਵਿੱਚ ਹੋਇਆ ਸੀ।