Hockey News: ਸ਼੍ਰੀਜੇਸ਼ ਦੇ ਸਨਮਾਨ ’ਚ ਹਾਕੀ ਇੰਡੀਆ ਨੇ 16 ਨੰਬਰ ਜਰਸੀ ਨੂੰ ਕੀਤਾ ਰਿਟਾਇਰ
Hockey News: 36 ਸਾਲਾ ਸ਼੍ਰੀਜੇਸ਼, ਜਿਸ ਨੇ ਲਗਭਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ ਹੈ, ਜੂਨੀਅਰ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਉਣਗੇ।
Hockey News: ਇੰਡੀਆ ਨੇ ਬੁੱਧਵਾਰ ਨੂੰ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀਜੇਸ਼ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਦੇਸ਼ ਨੂੰ ਲਗਾਤਾਰ ਦੂਜਾ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ।
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ 36 ਸਾਲਾ ਸ਼੍ਰੀਜੇਸ਼, ਜਿਸ ਨੇ ਲਗਭਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ ਹੈ, ਜੂਨੀਅਰ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਉਣਗੇ।
ਭੋਲਾ ਨਾਥ ਨੇ ਸ਼੍ਰੀਜੇਸ਼ ਦੇ ਸਨਮਾਨ 'ਚ ਆਯੋਜਿਤ ਇਕ ਸਮਾਰੋਹ 'ਚ ਕਿਹਾ, ''ਸ਼੍ਰੀਜੇਸ਼ ਹੁਣ ਜੂਨੀਅਰ ਟੀਮ ਦਾ ਕੋਚ ਬਣਨ ਜਾ ਰਹੇ ਹਨ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਨਹੀਂ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ, "ਸ਼੍ਰੀਜੇਸ਼ ਜੂਨੀਅਰ ਟੀਮ ਵਿੱਚ ਆਪਣੇ ਵਰਗੇ ਖਿਡਾਰੀ ਨੂੰ ਤਿਆਰ ਕਰੇਗਾ ਜੋ 16 ਨੰਬਰ ਦੀ ਜਰਸੀ ਪਹਿਨੇਗਾ।"