Delhi Test : ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

Delhi Test : 2-0 ਨਾਲ ਜਿੱਤੀ ਲੜੀ 

India Beat West Indies by 7 Wickets in Delhi Test Latest News in Punjabi 

India Beat West Indies by 7 Wickets in Delhi Test Latest News in Punjabi ਨਵੀਂ ਦਿੱਲੀ : ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਵੈਸਟਇੰਡੀਜ਼ ਵਲੋਂ ਮਿਲੇ 121 ਦੌੜਾਂ ਦੇ ਟੀਚੇ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਦੱਸ ਦਈਏ ਕਿ ਭਾਰਤ ਵਲੋਂ ਕੇ.ਐਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦਿਆਂ ਜੇਤੂ ਸ਼ਾਟ ਖੇਡਦੇ ਹੇਏ ਚੌਕਾ ਲਾ ਕੇ  ਮੈਚ ਨੂੰ ਭਾਰਤ ਦੇ ਪੱਖ ਵਿਚ ਕਰ ਦਿਤਾ। ਰਾਹੁਲ 58 ਦੌੜਾਂ ਕੇ ਬਣਾ ਕੇ ਨਾਬਾਦ ਰਹੇ। ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਹਾਸਲ ਕਰਨ ਵਾਲੇ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ, ਜਦਕਿ ਪੂਰੀ ਲੜੀ ਵਿਚ ਗੇਂਦਬਾਜੀ ਨਾਲ ਤੇ ਸ਼ਾਨਦਾਰ ਸੈਂਕੜਾ ਲਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੂੰ ਪਲੇਅਰ ਆਫ਼ ਦੀ ਸਿਰੀਜ਼ ਚੁਣਿਆ ਗਿਆ। 

ਜ਼ਿਕਰਯੋਗ ਹੈ ਕਿ ਅਹਿਮਦਾਬਾਦ ਵਿਖੇ ਹੋਏ ਪਹਿਲੇ ਟੈਸਟ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਇਕ ਪਾਰੀ ਅਤੇ 140 ਦੌੜਾਂ ਨਾਲ ਹਰਾਇਆ ਸੀ।

(For more news apart from India Beat West Indies by 7 Wickets in Delhi Test Latest News in Punjabi stay tuned to Rozana Spokesman.)