ਭਾਰਤ ਦੀ ਹਿਮਾ ਦਾਸ ਬਣੀ ਯੂਨੀਸੇਫ ਦੀ ਨੌਜਵਾਨ ਰਾਜਦੂਤ
ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਦੀ ਨੌਜਵਾਨ ਅਬੈਂਸਡਰ ( ਰਾਜਦੂਤ) ਬਣਾਇਆ ਗਿਆ ਹੈ।
ਨਵੀਂ ਦਿੱਲੀ, (ਪੀਟੀਆਈ ) : ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਦੀ ਨੌਜਵਾਨ ਅਬੈਂਸਡਰ ( ਰਾਜਦੂਤ) ਬਣਾਇਆ ਗਿਆ ਹੈ। ਹਿਮਾ ਬੱਚਿਆਂ ਦੇ ਅਧਿਕਾਰਾਂ ਅਤੇ ਲੋੜਾਂ ਸਬੰਧੀ ਜਾਣਕਾਰੀ ਵਧਾਉਣ ਅਤੇ ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਵੇਗੀ। ਹਿਮਾ ਦਾ ਮੁਖ ਕੰਮ ਸਮਾਜ ਭਲਾਈ ਦੇ ਕੰਮਾਂ ਵਿਚ ਅਪਣਾ ਯੋਗਦਾਨ ਦੇਣਾ ਹੋਵੇਗਾ। ਨਾਡਾ ਐਂਟੀ ਡੋਪਿੰਗ ਕੰਪਨੀ ਨੇ ਉਨ੍ਹਾਂ ਨੂੰ ਭਵਿੱਖ ਵਿਚ ਵਧੀਆ ਪ੍ਰਦਰਸ਼ਨ ਲਈ ਡੋਪਿੰਗ ਦੇ ਲਈ ਪ੍ਰਮੋਟ ਕੀਤਾ ਹੈ।
ਇਹ ਨਾਡਾ ਵੱਲੋਂ ਸਾਧਾਰਨ ਪ੍ਰੈਕਿਟਸ, ਇਸ ਵਿਚ ਖਿਡਾਰੀ ਦੀ ਆਰਟੀਪੀ ਦੇਖੀ ਜਾਂਦੀ ਹੈ। ਜੋ ਕਿ ਸਿਖਰ ਦੇ ਅਥਲੀਟਾਂ ਲਈ ਹੁੰਦੀ ਹੈ। ਇਹ ਅਥਲੀਟ ਨੂੰ ਉਸ ਦੀ ਸ਼ਕਤੀ, ਧੀਰਜ ਅਤੇ ਅਥਲੀਟ ਨੂੰ ਤਗਮਾ ਲਿਆਉਣ ਦੀ ਸਮਰੱਥਾ ਲਈ ਕੀਤਾ ਜਾਂਦਾ ਹੈ। ਜੋ ਕੁਸ਼ਤੀ ਅਤੇ ਮੁੱਕੇਬਾਜ਼ੀ ਵਿਚ ਹਿੱਸਾ ਲੈਂਦਾ ਹੈ, ਉਹ ਹਾਈ ਰਿਸਕ ਆਰਟੀਪੀ ਵਿਚ ਪਾਇਆ ਜਾਂਦਾ ਹੈ। ਨਾਡਾ ਨੇ ਦੱਸਿਆ ਹੈ ਕਿ ਹਰ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਅਪਣਾ ਆਰਟੀਪੀ ਤਿਆਰ ਕਰਦੀ ਹੈ। ਜਿਸ ਵਿਚ ਜੇਵਲਿਨ ਖਿਡਾਰੀ ਨੀਰਜ ਚੋਪੜਾ ਨਾਡਾ ਦੀ ਆਰਟੀਪੀ ਸੂਚੀ ਵਿਚ ਹੈ,
ਜਲਦ ਹੀ ਹਿਮਾ ਦਾਸ ਵੀ ਇਸ ਵਿਚ ਸ਼ਾਮਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਜੁਲਾਈ 2018 ਵਿਚ ਹਿਮਾ ਦਾਸ ਨੇ ਫਿਨਲੈਂਡ ਵਿਚ ਆਯੋਜਿਤ ਆਈਏਐਫ ਵਰਲਡ ਅੰਡਰ-20 ਚੈਂਪਿਅਨਸ਼ਿਪ ਵਿਚ ਔਰਤਾਂ ਦੇ 400 ਮੀਟਰ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਸ ਰਚਿਆ ਸੀ। ਕੁਝ ਸਮਾਂ ਪਹਿਲਾਂ ਹੋਈਆਂ ਜ਼ਕਾਰਤਾ ਏਸ਼ੀਆਈ ਖੇਡਾਂ ਦੇ 12ਵੇਂ ਦਿਨ ਔਰਤਾਂ ਦੇ 400 ਮੀਟਰ ਮੁਕਾਬਲੇ ਦਾ ਗੋਲਡ ਮੈਡਲ ਅਪਣੇ ਨਾਲ ਕੀਤਾ।
ਔਰਤਾਂ ਦੇ 400 ਮੀਟਰ ਮੁਕਾਬਲੇ ਦਾ ਸਿਲਵਰ ਮੈਡਲ ਵੀ ਹਿਮਾ ਨੇ ਅਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ ਅਪਰੈਲ ਵਿਚ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲੀ ਖੇਡਾਂ ਦੇ 400 ਮੀਟਰ ਮੁਕਾਬਲੇ ਵਿਚ ਤੱਤਕਾਲੀਨ ਭਾਰਤੀ ਅੰਡਰ-20 ਰਿਕਾਰਡ 51.32 ਸੈਂਕਡ ਦੇ ਸਮੇਂ ਦੇ ਨਾਲ ਛੇਵੇਂ ਸਥਾਨ ਤੇ ਰਹੀ ਸੀ। ਹਿਮਾ ਦਾਸ ਹੁਣ 2020 ਵਿਚ ਟੋਕਿਓ ਵਿਚ ਹੋਣ ਜਾ ਰਹੇ ਅੰਤਰਰਾਸ਼ਟਰੀ ਅਥਲੈਟਿਕਸ ਮੀਟ ਵਿਚ ਦੇਸ਼ ਦੇ ਲਈ ਮੈਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ।