ਭਾਰਤ ਬਨਾਮ ਦੱਖਣੀ ਅਫਰੀਕਾ: ਪਹਿਲਾ ਟੈਸਟ ਮੈਚ
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਇੱਕ ਵਿਕਟ ਗੁਆ ਕੇ 37 ਦੌੜਾਂ ਬਣਾ ਲਈਆਂ
India vs South Africa: First Test Match
ਕੋਲਕਾਤਾ: ਕੋਲਕਾਤਾ ਦੇ ਈਡਨ ਗਾਰਡਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇੱਕ ਵਿਕਟ ਗੁਆ ਕੇ 37 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ 12 ਦੌੜਾਂ ਬਣਾ ਕੇ ਮਾਰਕੋ ਯੇਨਸਨ ਦੀ ਗੇਂਦ ’ਤੇ ਆਊਟ ਹੋ ਗਏ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ 159 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਐਡਨ ਮਾਰਕਰਮ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ, ਵਿਆਨ ਮੁਲਡਰ ਅਤੇ ਟੋਨੀ ਡੀ ਜ਼ੋਰਜ਼ੀ ਨੇ 24-24 ਦੌੜਾਂ ਦਾ ਯੋਗਦਾਨ ਦਿੱਤਾ। ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ 2-2 ਵਿਕਟਾਂ ਮਿਲੀਆਂ।