Sports News: ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਟੀਮ ਹੋ ਜਾਵੇਗੀ ਮਾਲਾਮਾਲ, ਇਨਾਮੀ ਰਾਸ਼ੀ ’ਚ ਭਾਰੀ ਵਾਧੇ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Sports News: ਟੂਰਨਾਮੈਂਟ ਦੀ ਇਨਾਮੀ ਰਾਸ਼ੀ 6.9 ਮਿਲੀਅਨ ਡਾਲਰ ਯਾਨੀ ਭਾਰਤੀ ਰੁਪਏ ’ਚ ਲਗਭਗ 60 ਕਰੋੜ ਰੁਪਏ ਹੋਵੇਗੀ।

Champions Trophy Prize money Sports News in punjabi

ਨਵੀਂ ਦਿੱਲੀ: ਚੈਂਪੀਅਨਜ਼ ਟਰਾਫ਼ੀ ਇਸ ਮਹੀਨੇ ਦੀ 19 ਤਰੀਕ ਤੋਂ ਪਾਕਿਸਤਾਨ ਅਤੇ ਦੁਬਈ ਦੁਆਰਾ ਸਾਂਝੇ ਤੌਰ ’ਤੇ ਕਰਵਾਈ ਜਾਣੀ ਹੈ। ਆਈਸੀਸੀ ਨੇ ਇਸ ਵੱਡੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 6.9 ਮਿਲੀਅਨ ਡਾਲਰ ਯਾਨੀ ਭਾਰਤੀ ਰੁਪਏ ’ਚ ਲਗਭਗ 60 ਕਰੋੜ ਰੁਪਏ ਹੋਵੇਗੀ।

ਇਸ ਵਿਚ ਜੇਤੂ ਟੀਮ ਨੂੰ ਮਿਲਣ ਵਾਲੀ ਰਕਮ 2.4 ਮਿਲੀਅਨ ਡਾਲਰ ਯਾਨੀ ਲਗਭਗ 20 ਕਰੋੜ ਰੁਪਏ ਹੋਵੇਗੀ। ਇਸ ਟੂਰਨਾਮੈਂਟ ਵਿਚ ਕੁੱਲ ਅੱਠ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਇਨ੍ਹਾਂ ਸਾਰੀਆਂ ਨੂੰ 125,000 ਅਮਰੀਕੀ ਡਾਲਰ ਦਿਤੇ ਜਾਣਗੇ। ਜੇਕਰ ਦੇਖਿਆ ਜਾਵੇ ਤਾਂ ਇਹ 2017 ਤੋਂ ਕਿਤੇ ਜ਼ਿਆਦਾ ਹੈ। ਇਸ ਸਾਲ ਆਈਸੀਸੀ ਨੇ ਚੈਂਪੀਅਨਜ਼ ਟਰਾਫ਼ੀ ਦੀ ਇਨਾਮੀ ਰਾਸ਼ੀ ਵਿਚ 53 ਫ਼ੀ ਸਦੀ ਦਾ ਵਾਧਾ ਕੀਤਾ ਹੈ।    (ਏਜੰਸੀ)