Hoshiarpur News: ਕੌਮੀ ਪੱਧਰ ਦੀ ਖਿਡਾਰਣ ਅੰਜਲੀ ਗਿੱਲ ਦੀ ਸੜਕ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Hoshiarpur News: ਗੁਰੂ ਘਰ ਤੋਂ ਮੱਥਾ ਟੇਕ ਆ ਰਹੀ ਸੀ ਵਾਪਸ

National level player Anjali Gill dies in road accident Urumur Tanda Hoshiarpur News

ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੀ ਯੂਨਾਈਟਿਡ ਸਪੋਰਟਸ ਕਲੱਬ ਅਤੇ ਵੈਦ ਕਰਾਸਫਿੱਟ ਮਾਰਸ਼ਲ ਆਰਟ ਕਲੱਬ ਦੀ ਵੁਸ਼ੂ ਕੋਚ ਅਤੇ ਕੌਮੀ ਪੱਧਰ ਦੀ ਖਿਡਾਰੀ ਅੰਜਲੀ ਗਿੱਲ ਦੀ ਦੇਰ ਸ਼ਾਮ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।

ਇਹ ਭਿਆਨਕ ਐਕਸੀਡੈਂਟ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਰੋੜ 'ਤੇ ਪੈਂਦੇ ਪਿੰਡ ਕੋਟਲੀ ਜੰਡ 'ਤੇ ਵਾਪਰਿਆ। ਜਾਣਕਾਰੀ ਅਨੁਸਾਰ ਅੰਜਲੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੀ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਸੰਗਤ ਨਾਲ ਭਰੀ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਅੰਜਲੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਜਿਸ ਨੂੰ ਟਾਂਡਾ ਉੜਮੁੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਜਲੰਧਰ ਰੈਫ਼ਰ ਕਰ ਦਿੱਤਾ।  ਜਿੱਥੇ ਉਸ ਦੀ ਮੋਤ ਹੋ ਗਈ।  ਪੁਲਿਸ ਨੇ ਟਰੈਕਟਰ ਟਰਾਲੀ ਚਾਲਕ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ