ਵਿਰਾਟ ਕੋਹਲੀ ਨਹੀਂ ਸਗੋਂ ਇਹ ਦਿੱਗਜ ਹੈ IPL ਦਾ GOAT, ਏਬੀ ਡਿਵਿਲੀਅਰਜ਼ ਨੇ ਦੱਸਿਆ ਨਾਂ

ਏਜੰਸੀ

ਖ਼ਬਰਾਂ, ਖੇਡਾਂ

ਮਿਸਟਰ 360* ਦੇ ਨਾਂ ਨਾਲ ਮਸ਼ਹੂਰ ਏਬੀ ਨੇ ਜੀਓ ਸਿਨੇਮਾ 'ਤੇ ਪੁੱਛੇ ਗਏ ਇਸ ਸਵਾਲ ਦਾ ਜਵਾਬ ਦਿੱਤਾ ਹੈ।

Not Virat Kohli But AB de Villiers’ Named This CSK Star As IPL GOAT



ਮੁੰਬਈ: ਏਬੀ ਡਿਵਿਲੀਅਰਜ਼ ਨੇ ਆਈਪੀਐਲ ਦੇ ‘ਗ੍ਰੇਟੇਸਟ ਆਫ ਆਲ ਟਾਈਮ’  ਖਿਡਾਰੀ ਦਾ ਨਾਂ ਦੱਸਿਆ ਹੈ। ਮਿਸਟਰ 360* ਦੇ ਨਾਂ ਨਾਲ ਮਸ਼ਹੂਰ ਏਬੀ ਨੇ ਜੀਓ ਸਿਨੇਮਾ 'ਤੇ ਪੁੱਛੇ ਗਏ ਇਸ ਸਵਾਲ ਦਾ ਜਵਾਬ ਦਿੱਤਾ ਹੈ। ਜਿਸ 'ਚ ਉਹਨਾਂ ਨੇ ਵਿਰਾਟ ਕੋਹਲੀ ਦਾ ਨਾਂ ਨਹੀਂ ਲਿਆ ਹੈ। ਏਬੀ ਨੂੰ ਸਵਾਲ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਆਈਪੀਐਲ ਦਾ 'ਗ੍ਰੇਟੈਸਟ ਆਫ਼ ਆਲ ਟਾਈਮ' (IPL GOAT) ਕੌਣ ਹੈ, ਜਿਸ 'ਤੇ ਏਬੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਜਵਾਬ ਵਿਚ ਐਮਐਸ ਧੋਨੀ ਦਾ ਨਾਂ ਲਿਆ।

ਇਹ ਵੀ ਪੜ੍ਹੋ: BJP ਦੇ ਯੂਥ ਆਗੂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

MS Dhoni

ਦੱਸ ਦੇਈਏ ਕਿ ਏਬੀ ਨੇ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਧੋਨੀ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਹਨ। ਉਹਨਾਂ ਦੀ ਕਪਤਾਨੀ 'ਚ CSK 4 ਵਾਰ IPL ਖਿਤਾਬ ਜਿੱਤਣ 'ਚ ਸਫਲ ਰਿਹਾ ਹੈ, ਦੂਜੇ ਪਾਸੇ IPL ਦੇ ਇਤਿਹਾਸ 'ਚ ਧੋਨੀ ਇਕਲੌਤੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਕਿਸੇ ਇਕ ਟੀਮ ਲਈ 200 ਮੈਚਾਂ 'ਚ ਕਪਤਾਨੀ ਕੀਤੀ ਹੈ। ਧੋਨੀ ਆਈਪੀਐਲ ਵਿਚ 5000 ਦੌੜਾਂ ਬਣਾਉਣ ਵਿਚ ਵੀ ਕਾਮਯਾਬ ਰਹੇ ਹਨ।

ਇਹ ਵੀ ਪੜ੍ਹੋ: ਕੋਠੀ ਅਲਾਟ ਹੋਣ ਮਗਰੋਂ ਕੈਬਨਿਟ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਖਾਲੀ ਕਰਨਾ ਪਵੇਗਾ MLA ਫਲੈਟ

ਜ਼ਿਕਰਯੋਗ ਹੈ ਏਬੀ RCB ਲਈ ਕਈ ਸਾਲਾਂ ਤੱਕ IPL ਵਿਚ ਖੇਡੇ ਹਨ। ਕੋਹਲੀ ਉਹਨਾਂ ਦੇ ਚੰਗੇ ਦੋਸਤ ਵੀ ਹਨ। ਕੋਹਲੀ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਪਰ ਕੋਹਲ ਦੀ ਟੀਮ ਆਰਸੀਬੀ ਇਕ ਵਾਰ ਵੀ ਆਈਪੀਐਲ ਖ਼ਿਤਾਬ ਨਹੀਂ ਜਿੱਤ ਸਕੀ ਹੈ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਏਬੀ ਨੇ ਕਿੰਗ ਕੋਹਲੀ ਨੂੰ IPL ਦਾ GOAT ਨਹੀਂ ਕਿਹਾ।