ਲਿਥੁਆਨੀਆ ਦੇ ਮਿਕੋਲਾ ਨੇ ਚੱਕਾ ਸੁੱਟਣ ਦਾ 38 ਸਾਲ ਪੁਰਾਣਾ ਰੀਕਾਰਡ ਤੋੜਿਆ

ਏਜੰਸੀ

ਖ਼ਬਰਾਂ, ਖੇਡਾਂ

21 ਸਾਲ ਦੇ ਮਿਕੋਲਾਸ ਨੇ ਡਿਸਕ ਨੂੰ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ’ਤੇ ਸੁੱਟ ਕੇ ਸਿਰਜਿਆ ਨਵਾਂ ਰੀਕਾਰਡ

Mykolas Alekna

ਰੇਮੋਨਾ (ਅਮਰੀਕਾ): ਲਿਥੁਆਨੀਆ ਦੇ ਮਿਕੋਲਾਸ ਅਲੇਕਾਨਾ ਨੇ ਓਕਲਾਹੋਮਾ ਥ੍ਰੋ ਸੀਰੀਜ਼ ’ਚ 1986 ਦੇ ਡਿਸਕਸ ਥ੍ਰੋਅ ਵਿਸ਼ਵ ਰੀਕਾਰਡ ਨੂੰ ਤੋੜ ਦਿਤਾ।  21 ਸਾਲ ਦੇ ਮਿਕੋਲਾਸ ਨੇ ਐਤਵਾਰ ਨੂੰ ਡਿਸਕ ਨੂੰ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ’ਤੇ ਸੁੱਟਿਆ, ਜਿਸ ਨੇ 6 ਜੂਨ, 1986 ਨੂੰ ਜਰਮਨੀ ਦੇ ਜੁਰਗਨ ਸ਼ੁਲਟ ਵਲੋਂ ਬਣਾਏ ਗਏ 243 ਫੁੱਟ (74.08 ਮੀਟਰ) ਦੇ ਪਿਛਲੇ ਰੀਕਾਰਡ ਨੂੰ ਤੋੜ ਦਿਤਾ। ਮਿਕੋਲਾਸ ਦਾ ਥ੍ਰੋਅ ਸ਼ੁਰੂ ’ਚ 244 ਫੁੱਟ ਇਕ ਇੰਚ (74.41 ਮੀਟਰ) ਮਾਪਿਆ ਗਿਆ ਸੀ ਪਰ ਬਾਅਦ ’ਚ ਵਿਸ਼ਵ ਅਥਲੈਟਿਕਸ ਦੇ ਅਨੁਸਾਰ ਇਸ ’ਚ ਸੋਧ ਕੀਤੀ ਗਈ। ਹਾਲਾਂਕਿ, ਇਸ ਰੀਕਾਰਡ ਦੀ ਪੁਸ਼ਟੀ ਹੋਣਾ ਅਜੇ ਬਾਕੀ ਹੈ।