'ਕਰੋ ਜਾਂ ਮਰੋ' ਦੇ ਮੁਕਾਬਲੇ ਲਈ ਮੈਦਾਨ 'ਚ ਉਤਰਨਗੇ ਕਲਕੱਤਾ ਤੇ ਰਾਜਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦਾ ਅਾਖਰੀ ਪੜਾਅ ਹੁਣ ਦਿਨੋਂ ਦਿਨ ਹੋਰ ਰੋਮਾਂਚਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੀ ਹਾਰ ਤੋਂ ਬਾਅਦ ਨਾਕ...

kolkata vs rajasthan

ਨਵੀਂ ਦਿੱਲੀ : ਆਈਪੀਐਲ ਦਾ ਅਾਖਰੀ ਪੜਾਅ ਹੁਣ ਦਿਨੋਂ ਦਿਨ ਹੋਰ ਰੋਮਾਂਚਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੀ ਹਾਰ ਤੋਂ ਬਾਅਦ ਨਾਕ ਆਉਟ ਲਈ ਕਈ ਟੀਮਾਂ ਦੇ ਰਾਸਤੇ ਖੁੱਲ੍ਹ ਗਏ ਹਨ। ਅੱਜ ਹੋਣ ਵਾਲਾ ਵੀ ਬਹੁਤ ਰੋਮਾਂਚਕ ਭਰਭੂਰ ਹੋਵੇਗਾ, ਕਿਉਂਕਿ ਦੋਨਾਂ ਟੀਮਾਂ ਦੇ ਲਈ ਇਹ ਮੈਚ ਕਰੋ ਜਾਂ ਮਰੋ ਦਾ ਹੋਣ ਵਾਲਾ ਹੈ। ਕਲਕੱਤਾ ਤੇ ਰਾਜਸਥਾਨ ਵਿਚਕਾਰ ਖੇਡਿਆ ਜਾਣ ਵਾਲਾ ਇਹ ਮੈਚ ਦੋਨਾਂ ਟੀਮਾਂ ਲਈ ਜਿੱਤਣਾ ਜਰੂਰੀ ਹੈ। ਪਿਛਲੇ ਮੈਚ ਵਿਚ ਮਿਲੀ ਵੱਡੀ ਜਿੱਤ ਤੋਂ ਬਾਅਦ ਕਲਕੱਤਾ ਦੀ ਟੀਮ ਦੇ ਖਿਡਾਰੀਆਂ ਨੂੰ ਪੂਰਾ ਹੌਂਸਲਾ ਹੈ ਕਿ ਉਹ ਇਸ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਰਾਜਸਥਾਨ ਦੀ ਟੀਮ ਦਾ ਚੰਗਾ ਪ੍ਰਦਰਸ਼ਨ ਲਗਤਾਰ ਜਾਰੀ ਹੈ। 

ਤੁਹਾਨੂੰ ਦਸ ਦੇਈਏ ਤਿ ਦੋਨਾਂ ਟੀਮਾਂ ਦੇ ਹੁਣ ਦੋ-ਦੋ ਮੈਚ ਬਾਕੀ ਹਨ ਪਰ ਇਸ ਮੈਚ 'ਚ ਹਾਰ ਪਲੇਆਫ ਦੀ ਰੇਸ 'ਚੋਂ ਬਾਹਰ ਕਰ ਦੇਵੇਗੀ। ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰਕਿੰਗਜ਼ ਆਖਰੀ ਚਾਰ ਟੀਮਾਂ 'ਚ ਪ੍ਰਵੇਸ਼ ਕਰ ਚੁਕੀ ਹੈ। ਪੰਜ ਟੀਮਾਂ 'ਚ 12-12 ਅੰਕਾਂ ਦੇ ਨਾਲ ਦੋ ਸਥਾਨਾਂ ਦੇ ਲਈ ਸਖਤ ਟੱਕਰ ਚੱਲ ਰਹੀ ਹੈ। ਕੇ.ਕੇ.ਆਰ. ਅਤੇ ਰਾਜਸਥਾਨ ਦੋਨੋਂ ਲੈਅ 'ਚ ਹਨ। 

ਦੋ ਬਾਰ ਹਾਰਨ ਦੇ ਬਾਅਦ ਕੇ.ਕੇ.ਆਰ. ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁਧ ਛੇ ਵਿਕਟਾਂ 'ਤੇ 245 ਦੌੜਾਂ ਬਣਾ ਕੇ ਆਈ.ਪੀ.ਐੱਲ. ਦਾ ਚੌਥਾ ਸਭ ਤੋਂ ਉਚ ਸਕੋਰ ਬਣਾਇਆ ਅਤੇ 31 ਦੌੜਾਂ ਨਾਲ ਜਿਤ ਹਾਸਲ ਕੀਤੀ। ਲੀਗ ਦੌਰ 'ਚ ਕੇ.ਕੇ.ਆਰ. ਦਾ ਘਰੇਲੂ ਮੈਦਾਨ 'ਤੇ ਇਹ ਆਖਰੀ ਮੈਚ ਹੈ ਪਰ ਈਡਨ ਗਾਰਡਨ ਨੂੰ ਐਲੀਮੀਨੇਟਰ ਅਤੇ ਦੂਸਰੇ ਪਲੇਆਫ ਦੀ ਵੀ ਮੇਜ਼ਬਾਨੀ ਕਰਨੀ ਹੈ। ਜੇਕਰ ਕੇ.ਕੇ.ਆਰ. ਤੀਸਰੇ ਜਾਂ ਚੌਥੇ ਸਥਾਨ 'ਤੇ ਰਹਿ ਕੇ ਪਲੇਆਫ ਦੇ ਲਈ ਕੁਆਲੀਫਾਈ ਕਰਨ 'ਚ ਸਫ਼ਲ ਰਹਿੰਦੀ ਹੈ ਤਾਂ ਉਸ ਨੂੰ ਫਿਰ ਇਸ ਮੈਦਾਨ 'ਤੇ ਖੇਡਣ ਦਾ ਮੌਕਾ ਮਿਲ ਸਕਦਾ ਹੈ।

ਹੁਣ ਇਹ ਦੇਖਣਾ ਹੋਵੇਗਾ ਕਿ ਹੈਦਰਾਬਾਦ ਤੇ ਚੇਨਈ ਤੋਂ ਬਾਅਦ ਬਾਕੀ ਦੀਆਂ ਟੀਮਾਂ ਜੋ ਪਲੇਅ ਆਫ਼ ਲਈ ਕੁਆਲੀਫ਼ਾਈ ਕਰਨਗੀਆਂ ਉਹ ਟੀਮਾਂ ਕੋਣ ਹਨ। ਇਸ ਦੋੜ ਵਿਚ ਰਾਜਸਥਾਨ, ਕਲਕੱਤਾ, ਪੰਜਾਬ, ਮੁੰਬਈ ਤੇ ਬੈਂਗਲੌਰ ਦੀ ਸਖ਼ਤ ਟੱਕਰ ਹੈ।