ਪੰਜਾਬ ਦੀ ਬੈਂਗਲੌਰ ਹੱਥੋਂ ਕਰਾਰੀ ਹਾਰ, ਮਿਲੀ 10 ਵਿਕਟਾਂ ਨਾਲ ਮਾਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦੇ ਸੀਜ਼ਨ 11 ਵਿਚ ਕਿੰਗਜ਼ ਇਲੈਵਨ ਪੰਜਾਬ ਵਲੋਂ ਚੰਗੀ ਸ਼ੁਰੂਆਤ ਤੋਂ ਬਾਅਦ ਹੁਣ ਟੀਮ ਲੜਖੜਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਮੈਚਾਂ ਵਿਚ...

bangalore vs punjab

ਇੰਦੌਰ : ਆਈਪੀਐਲ ਦੇ ਸੀਜ਼ਨ 11 ਵਿਚ ਕਿੰਗਜ਼ ਇਲੈਵਨ ਪੰਜਾਬ ਵਲੋਂ ਚੰਗੀ ਸ਼ੁਰੂਆਤ ਤੋਂ ਬਾਅਦ ਹੁਣ ਟੀਮ ਲੜਖੜਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਮੈਚਾਂ ਵਿਚ ਵਿਰੋਧੀ ਟੀਮਾਂ ਦੇ ਨੱਕ ਵਿਚ ਦਮ ਕਰਨ ਵਾਲੀ ਪੰਜਾਬ ਦੀ ਟੀਮ ਦਾ ਹੁਣ ਲਗਾਤਾਰ ਮੈਚ ਹਾਰਨਾ ਉਸਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਹੁਣ ਪੰਜਾਬ ਦੇ ਬਚੇ ਦੋ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲੇ ਹੀ ਹੋਣਗੇ। ਬੀਤੀ ਰਾਤ ਖੇਡੇ ਗਏ ਪੰਜਾਬ ਤੇ ਬੈਂਗਲੁਰੂ ਦੇ ਮੈਚ ਵਿਚ ਪੰਜਾਬ ਨੂੰ ਵਿਰਾਟ ਦੀ ਟੀਮ ਨੇ 10 ਵਿਕਟਾਂ ਨਾਲ ਹਰਾ ਦਿਤਾ।

 ਇਸ ਜਿੱਤ ਤੋਂ ਬਾਅਦ ਬੈਂਗਰੁਲੂ ਦੇ ਨਾਕ ਆਉਟ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਕਾਇਮ ਹਨ। ਇਸ ਮੈਚ ਦੇ ਹੀਰੋ ਰਹੇ ਉਮੇਸ਼ ਯਾਦਵ ਨੇ ਅਪਣੇ ਚਾਰ ਓਵਰਾਂ ਦੇ ਸਪੈੱਲ ਵਿਚ 23 ਦੋੜਾਂ ਦੇ ਕੇ ਤਿੰਨ ਵਿਕਟਾਂ  ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਨੇ ਦੋ ਓਵਰਾਂ ਵਿਚ 6 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਕੌਲਿਨ ਡੀ ਗ੍ਰੈਂਡਹੋਮ, ਮੁਹੰਮਦ ਸਿਰਾਜ ਤੇ ਮੋਇਨ ਅਲੀ ਨੇ ਇਕ-ਇਕ ਵਿਕਟ ਹਾਸਲ ਕੀਤੀ।

ਬੈਂਗਲੁਰੂ ਦੀ ਚੰਗੀ ਗੇਂਦਬਾਜ਼ੀ ਸਦਕਾ ਪੰਜਾਬ ਦੀ ਪੂਰੀ ਟੀਮ 15.1 ਓਵਰਾਂ ਵਿਚ 87 ਦੋੜਾਂ 'ਤੇ ਆਲ ਆਉਟ ਹੋ ਗਈ। ਇਸ ਛੋਟੇ ਟੀਚੇ ਦਾ ਪਿਛਾ ਕਰਨ ਉਤਰੀ ਕੋਹਲੀ ਦੀ ਟੀਮ ਨੇ ਬਿਨਾ ਕੋਈ ਖਿਡਾਰੀ ਆਉਟ ਹੋਏ ਇਹ ਟੀਚਾ ਜਲਦ ਹਾਸਲ ਕਰ ਲਿਆ। ਇਸ ਪਾਰੀ ਦੌਰਾਨ ਕਪਤਾਨ ਕੋਹਲੀ ਤੇ ਪਾਰਧਿਵ ਪਟੇਲ ਦੇ ਕ੍ਰਮਵਾਰ 48 ਤੇ 40 ਦੋੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਬੈਂਗਲੌਰ ਵਲੋਂ ਇਹ ਟੀਚਾ 71 ਗੇਂਦਾ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ।