ਪੰਜ ਸਾਲ ਦੇ ਬੇਟੇ ਵਿਚ ਦਿਖੇ ਕੋਰੋਨਾ ਦੇ ਲੱਛਣ, ਖਿਡਾਰੀ ਨੇ ਕੀਤੀ ਹੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਤੁਰਕੀ ਦੇ ਫੁੱਟਬਾਲ ਖਿਡਾਰੀ ਨੇ ਮੰਨਿਆ ਕਿ ਉਹਨਾਂ ਨੇ ਅਪਣੇ ਪੰਜ ਸਾਲ ਦੇ ਬੇਟੇ ਦੀ ਹੱਤਿਆ ਕੀਤੀ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੌਰਾਨ ਤੁਰਕੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਤੁਰਕੀ ਦੇ ਅਧਿਕਾਰੀਆਂ ਨੇ ਸਾਬਕਾ ਫੁੱਟਬਾਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਸਾਬਕਾ ਖਿਡਾਰੀ ਨੇ ਕੋਰੋਨਾ ਸੰਕਰਮਣ ਦਾ ਇਲਾਜ ਕਰਵਾ ਰਹੇ ਅਪਣੇ ਪੰਜ ਸਾਲ ਦੇ ਬੇਟੇ ਦੀ ਹੱਤਿਆ ਨੂੰ ਸਵੀਕਾਰ ਕੀਤਾ ਹੈ।

ਕੇਵਹੇਰ ਨੇ ਕਿਹਾ ਕਿ ਉਹਨਾਂ ਨੇ ਅਪਣੇ ਬੱਚੇ ਨੂੰ 23 ਅਪ੍ਰੈਲ ਨੂੰ ਹੀ ਮਾਰਿਆ ਜੋ ਦਿਨ ਤੁਰਕੀ ਵਿਚ ਬੱਚਿਆਂ ਲਈ ਮੰਨਿਆ ਜਾਂਦਾ ਹੈ। ਬੱਚੇ ਦਾ ਗਲਾ ਘੁੱਟਣ ਤੋਂ ਬਾਅਦ ਉਹਨਾਂ ਨੇ ਮਦਦ ਦੇ ਲਈ ਲੋਕਾਂ ਨੂੰ ਬੁਲਾਇਆ ਅਤੇ ਬੱਚੇ ਨੂੰ ਹਸਪਤਾਲ ਵਿਚ ਭਰਤੀ ਕੀਤਾ।

ਉੱਥੇ ਜਾ ਕੇ ਦੋ ਘੰਟਿਆਂ ਅੰਦਰ ਹੀ ਉਸ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਦੇ 11 ਦਿਨ ਬਾਅਦ ਉਹਨਾਂ ਨੇ ਅਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਨੇ ਕਬੂਲ ਕੀਤਾ ਕਿ ਉਹਨਾਂ ਨੇ ਅਪਣੇ ਬੱਚੇ ਦੀ ਹੱਤਿਆ ਕਰ ਦਿੱਤੀ ਸੀ।

ਉਹਨਾਂ ਦੱਸਿਆ ਕਿ ਉਹ ਅਪਣੇ ਬੱਚੇ ਨੂੰ ਪਿਆਰ ਨਹੀਂ ਕਰਦੇ ਸਨ। ਬੱਚੇ ਨੂੰ ਖਾਂਸੀ ਅਤੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ 23 ਅਪ੍ਰੈਲ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਅਪਣੇ ਪਿਤਾ ਦੇ ਨਾਲ ਏਕਾਂਤਵਾਸ ਵਿਚ ਸੀ।