India ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਥਾਮਸ ਕੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਜਿੱਤਿਆ ਥਾਮਸ ਕੱਪ

India made history in badminton

 

 ਨਵੀਂ ਦਿੱਲੀ : ਭਾਰਤੀ ਪੁਰਸ਼ ਬੈਡਮਿੰਟਨ ਟੀਮ (India made history in badminton) ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 14 ਵਾਰ ਖਿਤਾਬ ਜਿੱਤਣ ਵਾਲੇ ਇੰਡੋਨੇਸ਼ੀਆ ਨੂੰ ਹਰਾ ਕੇ 73 ਸਾਲਾਂ ਵਿੱਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਦੀ ਟੀਮ ਨੂੰ 3-0 ਨਾਲ ਹਰਾਇਆ। ਭਾਰਤ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਫਾਈਨਲ ਖੇਡ ਰਿਹਾ ਸੀ। ਇਸ 5 ਮੈਚਾਂ ਦੀ ਲੜਾਈ ਵਿੱਚ ਭਾਰਤ ਨੇ 2 ਸਿੰਗਲਜ਼ ਅਤੇ ਇੱਕ ਡਬਲਜ਼ ਮੈਚ ਜਿੱਤਿਆ।

ਇਸ ਤੋਂ ਪਹਿਲਾਂ ਫਾਈਨਲ (India made history in badminton) ਦੇ ਦੂਜੇ ਮੈਚ ਵਿੱਚ ਸਿੰਗਲਜ਼ ਜਿੱਤਣ ਤੋਂ ਬਾਅਦ ਡਬਲਜ਼ ਮੈਚ ਵਿੱਚ ਜਿੱਤ ਦਰਜ ਕੀਤੀ। ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਭਾਰਤੀ ਜੋੜੀ ਨੇ ਪਹਿਲਾ ਗੇਮ ਗੁਆਇਆ, ਫਿਰ ਦੂਜਾ ਅਤੇ ਤੀਜਾ ਗੇਮ ਜਿੱਤ ਕੇ ਮੈਚ ਜਿੱਤ ਲਿਆ।

ਭਾਰਤ ਦੀ ਇਸ ਕਾਮਯਾਬੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ‘ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਵੱਲੋਂ ਥਾਮਸ ਕੱਪ ਦੀ ਜਿੱਤ ਨਾਲ ਪੂਰਾ ਦੇਸ਼ ਉਤਸ਼ਾਹਿਤ ਹੈ। ਸਾਡੀ ਕੁਸ਼ਲ ਟੀਮ ਨੂੰ ਵਧਾਈ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ। ਇਹ ਜਿੱਤ ਕਈ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ।’

ਭਾਰਤੀ ਟੀਮ (India made history in badminton)ਨੇ ਮਲੇਸ਼ੀਆ ਤੇ  ਡੈਨਮਾਰਕ ਵਰਗੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਸ ਲਈ ਟੀਮ ਦਾ ਆਤਮਵਿਸ਼ਵਾਸ ਕਾਫੀ ਮਜ਼ਬੂਤ ਰਿਹਾ। ਹੁਣ ਫਾਈਨਲ ਵਿਚ 14 ਵਾਰ ਦੀ ਰਿਕਾਰਡ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।