ਹਾਲੇ ਵੀ ਜਾਰੀ ਰਹੇਗਾ ਕ੍ਰਿਸ ਗੇਲ ਦਾ ਤੂਫ਼ਾਨ, ਨਹੀਂ ਲਿਆ ਸੰਨਿਆਸ

ਏਜੰਸੀ

ਖ਼ਬਰਾਂ, ਖੇਡਾਂ

ਗੇਲ ਨੇ ਮੈਚ ਤੋਂ ਬਾਅਦ ਇਸ ਖਬਰਾਂ ਨੂੰ ਖਾਰਿਜ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਵਿਦਾਈ ਮੈਚ ਸੀ।

Chris Gayle confirms he is not retiring from ODI

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਵਿਸਫ਼ੋਟਕ ਬੱਲੇਬਾਜ਼ ਕ੍ਰਿਸ ਗੇਲ ਜਦੋਂ ਭਾਰਤ ਵਿਰੁਧ ਤੀਜੇ ਇਕ ਰੋਜ਼ਾ ਮੈਚ 'ਚ ਮੈਦਾਨ 'ਤੇ ਉਤਰੇ ਸਨ ਤਾਂ ਮੰਨਿਆ ਜਾ ਰਿਹਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਇਕ ਰੋਜ਼ਾ ਮੈਚ ਹੈ। ਕ੍ਰਿਸ ਗੇਲ ਨੇ ਇਸ ਮੈਚ 'ਚ 41 ਗੇਂਦਾਂ ਵਿਚ 72 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦੀ ਇਹ ਪਾਰੀ ਟੀਮ ਦੇ ਕੰਮ ਨਾ ਆਈ ਅਤੇ ਵੈਸਟਇੰਡੀਜ਼ ਇਹ ਮੈਚ 6 ਵਿਕਟਾਂ ਨਾਲ ਹਾਰ ਗਈ। ਗੇਲ ਨੇ ਹਾਲਾਂਕਿ ਮੈਚ ਤੋਂ ਬਾਅਦ ਇਸ ਖਬਰਾਂ ਨੂੰ ਖਾਰਿਜ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਵਿਦਾਈ ਮੈਚ ਸੀ।

ਗੇਲ ਨੇ 41 ਗੇਂਦ 'ਚ 72 ਦੌੜਾਂ ਦੀ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਵੈਸਟਇੰਡੀਜ਼ ਦੀ ਪਾਰੀ ਦੇ 12ਵੇਂ ਓਵਰ 'ਚ ਆਊਟ ਹੋਏ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਹੈਲਮੇਟ ਉਤਾਰ ਕੇ ਬੱਲੇ ਦੇ ਹੈਂਡਲ ਦੇ 'ਤੇ ਰੱਖਿਆ ਜਿਸ ਦੇ ਨਾਲ ਸੰਕੇਤ ਗਿਆ ਕਿ ਇਹ ਉਨ੍ਹਾਂ ਦਾ ਆਖਰੀ ਵਨ ਡੇ ਅੰਤਰਰਾਸ਼ਟਰੀ ਮੈਚ ਹੈ। ਗੇਲ ਨੇ ਹਾਲਾਂਕਿ ਮੈਚ ਤੋਂ ਬਾਅਦ ਇਸ ਖਬਰਾਂ ਨੂੰ ਖਾਰਿਜ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਵਿਦਾਈ ਮੈਚ ਸੀ।

ਕ੍ਰਿਕੇਟ ਵੈਸਟਇੰਡੀਜ਼ ਵਲੋਂ ਪੋਸਟ ਵੀਡੀਓ 'ਚ ਜਦੋਂ ਉਨ੍ਹਾਂ ਤੋਂ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਸੰਨਿਆਸ ਲੈਣ ਬਾਰੇ ਕੋਈ ਐਲਾਨ ਨਹੀਂ ਕੀਤਾ।"  ਇਹ ਪੁੱਛਣ 'ਤੇ ਕਿ ਕੀ ਉਹ ਖੇਡਦੇ ਰਹਿਣਗੇ। ਗੇਲ ਨੇ ਕਿਹਾ, "ਹਾਂ, ਅਗਲੀ ਜਾਣਕਾਰੀ ਤੱਕ।"