Women's Asia Cup : ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ 

ਏਜੰਸੀ

ਖ਼ਬਰਾਂ, ਖੇਡਾਂ

ਸੱਤਵੀਂ ਵਾਰ ਜਿੱਤਿਆ ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ 

Women's Asia Cup: India became the champion

ਮਹਿਲਾ ਏਸ਼ੀਆ ਕੱਪ 'ਚ ਭਾਰਤ ਨੇ ਦਰਜ ਕੀਤੀ ਖ਼ਿਤਾਬੀ ਜਿੱਤ 
ਬੰਗਲਾਦੇਸ਼ :
ਮਹਿਲਾ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤ ਨੇ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਜਿੱਤ ਆਪਣੇ ਨਾਮ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ ਹਾਸਲ ਕੀਤਾ ਹੈ। ਬੰਗਲਾਦੇਸ਼ ਦੇ ਸਿਲਹਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 65 ਦੌੜਾਂ ਹੀ ਬਣਾ ਸਕੀ।

ਜਵਾਬ 'ਚ ਭਾਰਤ ਨੇ ਟੀਚਾ 8.3 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕੀਤਾ। ਏਸ਼ੀਆ ਕੱਪ ਦੇ ਇਤਿਹਾਸ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਤੋਂ 5ਵਾਂ ਫਾਈਨਲ ਮੈਚ ਜਿੱਤ ਲਿਆ ਹੈ। ਭਾਰਤ ਲਈ ਰੇਣੁਕਾ ਸਿੰਘ ਨੇ ਜ਼ਬਰਦਸਤ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੇ ਅਜੇਤੂ 51 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਉਸ ਨੇ 6 ਚੌਕੇ ਅਤੇ 3 ਛੱਕੇ ਲਗਾਏ।

ਉਸ ਦਾ ਸਟ੍ਰਾਈਕ ਰੇਟ 204 ਸੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 5 ਫਾਈਨਲ ਖੇਡੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਲਗਾਤਾਰ ਅੱਠਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ। ਭਾਰਤ ਨੇ 14 ਸਾਲ ਬਾਅਦ ਏਸ਼ੀਆ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਨੂੰ ਹਰਾਇਆ। ਇਸ ਤੋਂ ਪਹਿਲਾਂ 2008 'ਚ ਦੋਵੇਂ ਆਹਮੋ-ਸਾਹਮਣੇ ਹੋਏ ਸਨ। 

ਦੋਵਾਂ ਟੀਮਾਂ ਦੇ ਪਲੇਇੰਗ-11 
ਭਾਰਤ : ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਸਨੇਹ ਰਾਣਾ, ਹੇਮਲਤਾ, ਰੇਣੂਕਾ ਠਾਕੁਰ, ਰਾਜੇਸ਼ਵਰੀ ਗਾਇਕਵਾੜ।
ਸ਼੍ਰੀਲੰਕਾ: ਚਮਾਰੀ ਅਟਾਪੱਟੂ (ਕਪਤਾਨ), ਅਨੁਸ਼ਕਾ ਸੰਜੀਵਨੀ, ਹਰਸ਼ਿਤਾ ਸਮਰਵਿਕਰਮਾ, ਨੀਲਾਕਸ਼ੀ ਡੀ ਸਿਲਵਾ, ਹਸੀਨੀ ਪਰੇਰਾ, ਓਸ਼ਾਦੀ ਰਣਸਿੰਘੇ, ਕਵੀਸ਼ਾ ਦਿਲਹਾਰੀ, ਮਲਸ਼ਾ ਸ਼ਾਹਾਨੀ, ਸੁਗੰਧੀਕਾ ਕੁਮਾਰੀ, ਇਨੋਕਾ ਰਨਵੇਰਾ, ਅਚਿਨੀ ਕੁਲਸੁਰਾਯਾ।