ਆਸਟ੍ਰੇਲੀਆ ‘ਚ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਸਚਿਨ-ਲਾਰਾ ਨੂੰ ਵੀ ਛੱਡਿਆ ਪਿਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਸਭ ਤੋਂ ਵੱਧ ਚਰਚਾ ਵਿਰਾਟ ਕੋਹਲੀ ਦੀ ਹੋ ਰਹੀ ਹੈ। ਭਾਰਤ ਤੋਂ ਲੈ ਕੇ ਆਸਟ੍ਰੇਲੀਆ....

Virat Kohli

ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਸਭ ਤੋਂ ਵੱਧ ਚਰਚਾ ਵਿਰਾਟ ਕੋਹਲੀ ਦੀ ਹੋ ਰਹੀ ਹੈ। ਭਾਰਤ ਤੋਂ ਲੈ ਕੇ ਆਸਟ੍ਰੇਲੀਆ-ਨਿਊਜ਼ੀਲੈਂਡ ਤਕ ਦੇ ਦਿਗਜ਼ ਇਹ ਮੰਨ ਰਹੇ ਹਨ ਕਿ ਕੋਹਲੀ ਦਾ ਪ੍ਰਦਰਸ਼ਨ ਇਸ ਸੀਰੀਜ਼ ਦੇ ਪਰਿਨਾਮ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਨਿਊਜ਼ੀਲੈਂਡ ਦੇ ਕੋਚ ਮਾਈਕ ਹੇਸਨ ਨੇ ਕਿਹਾ ਕਿ ਕੋਹਲੀ ਨੂੰ ਸ਼ੁਰੂਆਤੀ 15 ਗੇਂਦ ਦੇ ਨਜ਼ਦੀਕ ਹੀ ਆਉਟ ਕਰਨ ਦਾ ਪਲਾਨ ਬਣਾਉਣਾ ਚਾਹੀਦਾ। ਇਸ ਤੋਂ ਬਾਅਦ ਉਹਨਾਂ ਨੂੰ ਆਉਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਉਥੇ ਆਸਟ੍ਰੇਲੀਆ ਦੇ ਸਟੀਵ ਵਾ ਨੇ ਕੋਹਲੀ ਨੂੰ ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਵਰਗਾ ਮਹਾਨ ਦੱਸਿਆ ਅਤੇ ਕਿਹਾ ਕਿ ਉਹ ਵੱਡੇ ਲਮ੍ਹੇਂ ਦਾ ਇੰਤਜ਼ਾਰ ਕਰਦੇ ਹਨ। ਸਟੀਵ ਵਾ ਕੋਹਲੀ, ਸਚਿਨ ਅਤੇ ਲਾਰਾ ਬਾਰੇ ਵਿਚ ਜਿਹੜੇ ਕਹਿ ਰਹੇ ਹਨ। ਅੰਕੜੇ ਉਹਨਾਂ ਦੀ ਬਖ਼ੂਬੀ ਗਵਾਹੀ ਦਿੰਦੇ ਹਨ। ਕੋਹਲੀ ਅਤੇ ਸਚਿਨ ਦੀ ਤੁਲਨਾ ਲਗਾਤਾਰ ਹੁੰਦੀ ਰਹੀ ਹੈ। ਇਸ ਵਾਰ ਅਸੀਂ ਇਹਨਾਂ ਦੋਨਾਂ ਦੇ ਨਾਲ ਲਾਰਾ ਦੇ ਅੰਕੜਿਆਂ ਦੀ ਵੀ ਤੁਲਨਾ ਕੀਤੀ ਹੈ। ਖ਼ਾਸਤੌਰ, ਅਸੀਂ ਦੇਖਿਆ ਕਿ ਇਹਨਾਂ ਤਿੰਨਾ ਦਾ ਆਸਟ੍ਰੇਲੀਆ ਦੇ ਖ਼ਿਲਾਫ਼ ਅਤੇ ਆਸਟ੍ਰੇਲੀਆ ਦੀ ਜਮੀਨ ਉਤੇ ਕਿਵੇਂ ਪ੍ਰਦਰਸ਼ਨ ਹੈ।

ਇਹ ਪ੍ਰਦਰਸ਼ਨ ਸਿਰਫ਼ ਟੈਸਟ ਮੈਚਾਂ ਦੇ ਅੰਕੜਿਆਂ ਦਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀ ਆਗਾਮੀ ਸੀਰੀਜ਼ ਵਿਚ ਟੈਸਟ ਮੈਚਾਂ ਨੂੰ ਹੀ ਸਭ ਤੋਂ ਵੱਧ ਅਹਿਮੀਅਤ ਦਿਤੀ ਜਾ ਰਹੀ ਹੈ। ਇਸ ਲਈ ਅਸੀਂ ਟੈਸਟ ਕ੍ਰਿਕਟ ਨੂੰ ਹੀ ਤੁਲਨਾ ਦਾ ਆਧਾਰ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਕੋਲ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਜਿੱਤਣ ਦਾ ਇਹ ਸਭ ਤੋਂ ਚੰਗਾ ਮੌਕਾ ਹੈ। ਜਦੋਂ ਅਸੀਂ ਆਟ੍ਰੇਲੀਆਈ ਜਮੀਨ ਉਤੇ ਪ੍ਰਦਰਸ਼ਨ ਦੀ ਗੱਲ ਕਰਦੇ ਹਾਂ, ਤਾਂ ਵਿਰਾਟ ਕੋਹਲੀ, ਸਚਿਨ ਅਤੇ ਲਾਰਾ ਤੋਂ ਅੱਗੇ ਨਿਕਲ ਜਾਂਦੇ ਹਨ।

ਵਿਰਾਟ ਨੇ ਆਸਟ੍ਰੇਲੀਆ ਵਿਚ 62 ਦੀ ਔਸਤ ਤੋਂ ਰਨ ਬਣਾਏ ਹਨ। ਔਸਤ ਇਥੇ ਥੋੜ੍ਹਾ ਡਿੱਗ ਕੇ 53.20 ਰਹਿ ਜਾਂਦਾ ਹੈ। ਜਦੋਂ ਕਿ ਲਾਰਾ ਦਾ ਔਸਤ 51 ਤੋਂ ਘਟ ਕੇ 41.97 ਪਹੁੰਚ ਗਈ ਹੈ। ਵਿਰਾਟ ਨੇ ਇਥੇ ਸਿਰਫ਼ ਅੱਠ ਮੈਚਾਂ ਵਿਚ ਪੰਜ ਸੈਂਕੜੇ ਲਗਾਏ ਹਨ, ਬ੍ਰਾਇਨ ਲਾਰਾ ਨੇ 19 ਮੈਚਾਂ ਵਿਚ ਚਾਰ ਸੈਂਕੜੇ ਹੀ ਲਗਾਏ ਹਨ। ਸਚਿਨ ਨੇ ਵੀ 20 ਮੈਚਾਂ ਵਿਚ 6 ਸੈਂਕੜੇ ਲਗਾਏ ਹਨ।