T-20 ਵਿਸ਼ਵ ਕੱਪ ਫ਼ਾਈਨਲ : ਆਸਟ੍ਰੇਲੀਆ ਪਹਿਲੀ ਵਾਰ ਬਣਿਆ T-20 ਚੈਂਪੀਅਨ

ਏਜੰਸੀ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ 

T20 world cup

ਦੁਬਈ : 29 ਦਿਨ ਅਤੇ 45 ਮੈਚਾਂ ਤੋਂ ਬਾਅਦ T-20 ਵਿਸ਼ਵ ਕੱਪ 2021 ਦਾ ਚੈਂਪੀਅਨ ਮਿਲ ਗਿਆ ਹੈ। ਆਸਟ੍ਰੇਲੀਆ ਨੇ ਫ਼ਾਈਨਲ 'ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਫ਼ਾਈਨਲ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ 172/4 ਬਣਾਇਆ। ਏਯੂਐਸ ਲਈ ਕੇਨ ਵਿਲੀਅਮਸਨ (85) ਨੇ ਸਭ ਤੋਂ ਵੱਧ ਸਕੋਰਰ ਬਣਾਏ ਜਦਕਿ ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਹਾਸਲ ਕੀਤੀਆਂ।

173 ਦੌੜਾਂ ਦੇ ਟੀਚੇ ਨੂੰ ਫਿੰਚ ਐਂਡ ਕੰਪਨੀ ਨੇ 2 ਵਿਕਟਾਂ ਦੇ ਨੁਕਸਾਨ 'ਤੇ 18.5 ਓਵਰਾਂ 'ਚ ਆਸਾਨੀ ਨਾਲ ਹਾਸਲ ਕਰ ਲਿਆ। ਡੇਵਿਡ ਵਾਰਨਰ (53) ਅਤੇ ਮਿਸ਼ੇਲ ਮਾਰਸ਼ (77) ਨੇ ਜਿੱਤ 'ਚ ਪਾਰੀ ਖੇਡੀ। ਆਸਟ੍ਰੇਲੀਆ 14 ਸਾਲਾਂ ਦੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ।

ਏਯੂਐਸ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਤੀਜੇ ਓਵਰ ਵਿੱਚ ਟਰੈਂਟ ਬੋਲਟ ਨੇ ਆਰੋਨ ਫਿੰਚ (5) ਦਾ ਵਿਕਟ ਲਿਆ। ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ 59 ਗੇਂਦਾਂ ਵਿਚ 92 ਦੌੜਾਂ ਜੋੜ ਕੇ ਟੀਮ ਨੂੰ ਦੂਜੇ ਵਿਕਟ ਲਈ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ।

ਇਸ ਸਾਂਝੇਦਾਰੀ ਨੂੰ ਬੋਲਟ ਨੇ ਵਾਰਨਰ (53) ਨੂੰ ਆਊਟ ਕਰਕੇ ਤੋੜਿਆ। ਗਲੇਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੇ 39 ਗੇਂਦਾਂ 'ਤੇ 66 ਦੌੜਾਂ ਜੋੜ ਕੇ ਆਸਟ੍ਰੇਲੀਆਈ ਟੀਮ ਨੂੰ ਤੀਜੇ ਵਿਕਟ ਲਈ ਚੈਂਪੀਅਨ ਬਣਾਇਆ।