IPL 2023: ਆਸਟ੍ਰੇਲੀਆ ਦਾ ਇਹ ਤੇਜ਼ ਗੇਂਦਬਾਜ਼ ਨਹੀਂ ਖੇਡੇਗਾ IPL ਦਾ ਅਗਲਾ ਸੀਜ਼ਨ, ਦੱਸਿਆ ਹੈਰਾਨੀਜਨਕ ਕਾਰਨ, ਜਾਣੋ

ਏਜੰਸੀ

ਖ਼ਬਰਾਂ, ਖੇਡਾਂ

ਕਮਿੰਸ ਅਗਲੇ ਸਾਲ ਜੂਨ 'ਚ ਸ਼ੁਰੂ ਹੋਣ ਵਾਲੀ Ashes ਸੀਰੀਜ਼ 'ਚ ਅਸਟ੍ਰੇਲੀਆ ਦੀ ਅਗਵਾਈ ਕਰਨਗੇ।

IPL 2023: This Australian fast bowler will not play the next season of IPL

 

ਨਵੀਂ ਦਿੱਲੀ: ਕਮਿੰਸ ਅਗਲੇ ਸਾਲ ਜੂਨ 'ਚ ਸ਼ੁਰੂ ਹੋਣ ਵਾਲੀ Ashes ਸੀਰੀਜ਼ 'ਚ ਅਸਟ੍ਰੇਲੀਆ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਅਕਤੂਬਰ ਅਤੇ ਨਵੰਬਰ ਵਿਚ ਭਾਰਤ ਵਿਚ ਆਈਸੀਸੀ ਪੁਰਸ਼ ਵਨਡੇ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਆਸਟ੍ਰੇਲਿਆ ਕੋਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਵੀ ਮੋਕਾ ਹੈ। 

ਅਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਪੈਟ ਕਮਿੰਸ ਨੇ ਅਗਲੇ ਸਾਲ ਦੇ IPL ਵਿਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇਸ ਦਾ ਕਾਰਨ ਅੰਤਰਾਸ਼ਟਰੀ ਕਿਕ੍ਰੇਟ 'ਚ ਰੁਝੇਵਿਆਂ ਨੂੰ ਦੱਸਿਆ ਹੈ। ਕਮਿੰਸ ਨੂੰ ਇਸ ਸਾਲ ਮੇਗਾ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ 7.25 ਕਰੋੜ ਰੁਪਏ ਵਿਚ ਖਰੀਦਿਆ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਅਗਲੇ ਸਾਲ ਟੂਰਨਾਮੈਂਟ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ ਹੈ। 

ਆਸਟ੍ਰੇਲੀਆ ਕਪਤਾਨ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕਰਦਿਆਂ ਕਿਹਾ- ਮੈਂ ਅਗਲੇ ਸਾਲ ਹੋਣ ਵਾਲੇ ਆਈਪੀਐਲ ਵਿਚ ਨਾ ਖੇਡਣ ਦਾ ਔਖਾ ਫੈਸਲਾ ਲਿਆ ਹੈ।  ਅੰਤਰਰਾਸ਼ਟਰੀ ਸ਼ਡਿਊਲ ਅਗਲੇ 12 ਮਹੀਨਿਆਂ ਲਈ ਟੈਸਟ ਅਤੇ ਵਨਡੇ ਮੈਚਾਂ ਨਾਲ ਭਰਿਆ ਹੋਇਆ ਹੈ।  ਇਸ ਲਈ ਮੈਂ Ashes ਸੀਰੀਜ਼ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਥੋੜ੍ਹਾ ਆਰਾਮ ਕਰਾਂਗਾ।  ਉਨ੍ਹਾਂ ਦੀ ਸਮਝ ਲਈ ਕੋਲਕਾਤਾ ਨਾਈਟ ਰਾਈਡਰਜ਼ ਦਾ ਬਹੁਤ ਧੰਨਵਾਦ। ਸਾਡੀ ਟੀਮ ਸ਼ਾਨਦਾਰ ਖਿਡਾਰੀਆਂ ਅਤੇ ਸਟਾਫ ਨਾਲ ਭਰੀ ਹੋਈ ਹੈ। ਮੈਂ ਜਲਦੀ ਹੀ ਉੱਥੇ ਆਵਾਂਗਾ।

ਕਮਿੰਸ ਅਗਲੇ ਸਾਲ ਜੂਨ ਵਿਚ ਸ਼ੁਰੂ ਹੋਣ ਵਾਲੀ Ashes ਸੀਰੀਜ਼ ਵਿਚ ਆਸਟ੍ਰੇਲੀਆ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਅਕਤੂਬਰ ਅਤੇ ਨਵੰਬਰ ਵਿਚ ਭਾਰਤ ਵਿਚ ਆਈਸੀਸੀ ਪੁਰਸ਼ ਵਨਡੇ ਵਿਸ਼ਵ ਕੱਪ ਹੋਣ ਜਾ ਰਿਹਾ ਹੈ।  ਆਸਟ੍ਰੇਲਿਆ ਕੋਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਵੀ ਮੋਕਾ ਹੈ। ਕਮਿੰਸ ਦੀ ਟੀਮ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ੀਪ ਦੇ ਅੰਕ ਸੂਚੀ ਵਿਚ ਸਥਿਰ 'ਤੇ ਹਨ। ਇਸ ਦੇ ਨਾਲ ਹੀ ਅਗਲੇ ਸਾਲ ਦੀ ਸ਼ੁਰੂਆਤ ਵਿਚ ਆਸਟ੍ਰੇਲਿਆ ਟੀਮ ਬਾਰਡਰ-ਗਵਾਸਰ ਟ੍ਰਾਫੀ ਦੇ ਲਈ ਭਾਰਤ ਆਏਗੀ। 

ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਸੀਰੀਜ਼ ਦਾ ਨਤੀਜਾ ਇਹ ਤੈਅ ਕਰੇਗਾ ਕਿ ਕਿਹੜੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਚੋਟੀ ਦੇ ਦੋ ਸਥਾਨਾਂ ’ਤੇ ਕਾਬਜ਼ ਹੋਵੇਗੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ’ਚ ਪਹੁੰਚੇਗੀ। ਇਸ ਸਾਲ ਦੇ ਆਈਪੀਐਲ ਵਿਚ ਕਮਿੰਸ ਨੇ ਨਾਈਟ ਰਾਈਡਰਜ਼ ਦੇ ਲਈ ਪੰਜ ਮੈਚਾਂ ਵਿਚ ਸੱਤ ਵਿਕਟਾਂ ਲਈਆਂ। ਨਾਲ ਹੀ, ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਸਿਰਫ਼ 14 ਗੇਂਦਾਂ 'ਚ 50 ਦੋੜਾਂ ਬਣਾ ਕੇ ਬੱਲੇ ਨਾਲ ਸੁਰਖੀਆਂ ਬਟੋਰੀਆਂ। ਕਮਿੰਸ ਨੇ ਆਈਪੀਐਲ ਵਿਚ ਸਭ ਤੋਂ ਵੱਧ ਦੋੜਾਂ ਬਣਾਉਣ ਦੇ ਮਾਮਲੇ ਵਿਚ ਕੇ ਐਲ ਰਾਹੁਲ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।