Abdul Razak : 'ਮੂੰਹ 'ਚੋਂ ਨਿਕਲ ਗਈ'... ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨ ਤੋਂ ਬਾਅਦ ਅਬਦੁਲ ਰਜ਼ਾਕ ਨੇ ਮੰਗੀ ਮੁਆਫੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Abdul Razak : ਅਣਉਚਿਤ ਟਿੱਪਣੀ ਨੇ ਸੋਸ਼ਲ ਮੀਡੀਆ ਅਤੇ ਸਾਥੀ ਕ੍ਰਿਕਟਰਾਂ ਵਿਚ ਭੜਕਾਇਆ ਗੁੱਸਾ

Abdul Razak apologizes after commenting on Aishwarya Rai

Abdul Razak apologizes after commenting on Aishwarya Rai: ਸਾਬਕਾ ਪਾਕਿਸਤਾਨੀ ਕ੍ਰਿਕਟਰ ਅਬਦੁਲ ਰਜ਼ਾਕ ਨੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਬਾਰੇ ਆਪਣੀ ਵਿਵਾਦਿਤ ਟਿੱਪਣੀ ਤੋਂ ਬਾਅਦ ਜਨਤਕ ਮੁਆਫੀ ਮੰਗੀ ਹੈ। ਹਾਲ ਹੀ ਵਿੱਚ ਇੱਕ ਇਵੈਂਟ ਦੌਰਾਨ ਰਜ਼ਾਕ ਨੇ ਇੱਕ ਅਣਉਚਿਤ ਟਿੱਪਣੀ ਕੀਤੀ ਸੀ ਜਿਸ ਨੇ ਸੋਸ਼ਲ ਮੀਡੀਆ ਅਤੇ ਸਾਥੀ ਕ੍ਰਿਕਟਰਾਂ ਵਿੱਚ ਗੁੱਸਾ ਭੜਕਾਇਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਰਜ਼ਾਕ ਵਿਸ਼ਵ ਕੱਪ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਅਤੇ ਕੋਚਿੰਗ ਰਣਨੀਤੀ ਬਾਰੇ ਮੀਡੀਆ ਨਾਲ ਗੱਲ ਕਰ ਰਿਹਾ ਸੀ।

ਇਹ ਵੀ ਪੜ੍ਹੋ: Dog Bite Cases in Punjab: ਪੰਜਾਬ ਵਿਚ ਅਵਾਰਾ ਕੁੱਤਿਆਂ ਦਾ ਕਹਿਰ, ਰੋਜ਼ਾਨਾ ਸਾਹਮਣੇ ਆ ਰਹੇ ਇੰਨੇ ਮਾਮਲੇ

ਕ੍ਰਿਕੇਟ ਕੋਚਿੰਗ ਵਿੱਚ ਆਪਣੇ ਇਰਾਦਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਜ਼ਾਕ ਨੇ ਐਸ਼ਵਰਿਆ ਰਾਏ ਦਾ ਜ਼ਿਕਰ ਕੀਤਾ ਸੀ। ਉਸ ਨੇ ਇੱਕ ਉਦਾਹਰਣ ਦਿੱਤੀ ਜਿਸ ਵਿਚ ਉਸ ਨੇ ਭਾਰਤੀ ਅਭਿਨੇਤਰੀ ਦਾ ਅਪਮਾਨ ਕੀਤਾ ਸੀ। ਜਦੋਂ ਤੱਕ ਚੀਜ਼ਾਂ ਨੂੰ ਸੁਲਝਾਇਆ ਜਾਂਦਾ, ਟਿੱਪਣੀ ਤੇਜ਼ੀ ਨਾਲ ਵਾਇਰਲ ਹੋ ਗਈ। ਇਸ 'ਤੇ ਲੋਕਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਅਤੇ ਹੋਰ ਕ੍ਰਿਕਟਰਾਂ ਵੱਲੋਂ ਨਿੰਦਾ ਕੀਤੀ ਗਈ।

ਇਹ ਵੀ ਪੜ੍ਹੋ: Samana News: ਸਮਾਣਾ ਦੇ ਪਿੰਡ ਦੋਦੜਾ ਦੇ ਸਕੂਲ ਦੇ ਪ੍ਰਿੰਸੀਪਲ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਹੰਗਾਮੇ ਦੇ ਜਵਾਬ ਵਿਚ, ਰਜ਼ਾਕ ਸਥਿਤੀ ਨੂੰ ਸੰਭਾਲਣ ਲਈ ਮੁਆਫੀ ਮੰਗੀ। ਉਸ ਨੇ ਕਿਹਾ, "ਕੱਲ੍ਹ ਅਸੀਂ ਕ੍ਰਿਕਟ ਕੋਚਿੰਗ ਅਤੇ ਇਰਾਦਿਆਂ ਬਾਰੇ ਗੱਲ ਕਰ ਰਹੇ ਸੀ। ਮੇਰੇ ਮੂੰਹ ਤੋਂ ਗਲਤ ਸ਼ਬਦ ਨਿਕਲੇ ਅਤੇ ਮੈਂ ਗਲਤੀ ਨਾਲ ਐਸ਼ਵਰਿਆ ਰਾਏ ਦਾ ਨਾਂ ਲੈ ਲਿਆ। ਮੈਂ ਨਿੱਜੀ ਤੌਰ 'ਤੇ ਉਸ ਤੋਂ ਮੁਆਫੀ ਮੰਗਦਾ ਹਾਂ। ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਇਹ ਮੁਆਫੀ ਰਜ਼ਾਕ ਦੀਆਂ ਟਿੱਪਣੀਆਂ 'ਤੇ ਟੀਮ ਦੇ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਜਗਤ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਆਈ ਹੈ।