ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਪਹਿਲਾ ਟਵੀਟ

ਏਜੰਸੀ

ਖ਼ਬਰਾਂ, ਖੇਡਾਂ

ਆਪਣੇ ਕਰੀਅਰ ਬਾਰੇ ਦਿੱਤਾ ਵੱਡਾ ਬਿਆਨ

file photo

ਮੁੰਬਈ : ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਸਨ। ਪੰਤ ਆਪਣੀ ਮਰਸੀਡੀਜ਼ ਕਾਰ 'ਚ ਰੁੜਕੀ ਜਾ ਰਹੇ ਸਨ, ਜਦੋਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਰਿਸ਼ਭ ਪੰਤ ਦਾ ਪਹਿਲਾਂ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਇਲਾਜ ਕੀਤਾ ਗਿਆ। ਫਿਰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ।

ਹੁਣ ਰਿਸ਼ਭ ਪੰਤ ਨੇ ਹਾਦਸੇ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਪੰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ ਅਤੇ ਉਹ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਨ। ਪੰਤ ਨੇ BCCI, ਪ੍ਰਸ਼ੰਸਕਾਂ ਅਤੇ ਸਰਕਾਰੀ ਅਥਾਰਟੀ ਦਾ ਇਸ ਔਖੇ ਸਮੇਂ ਵਿੱਚ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ। ਪੰਤ ਵੀ ਜਲਦੀ ਹੀ ਮੈਦਾਨ 'ਤੇ ਵਾਪਸੀ ਕਰਨਾ ਚਾਹੁੰਦੇ ਹਨ।

ਰਿਸ਼ਭ ਪੰਤ ਨੇ ਲਿਖਿਆ, 'ਮੈਂ ਬਹੁਤ ਨਿਮਰ ਮਹਿਸੂਸ ਕਰ ਰਿਹਾ ਹਾਂ ਅਤੇ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦੀ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫਲ ਰਹੀ ਹੈ। ਰਿਕਵਰੀ ਦਾ ਰਾਹ ਸ਼ੁਰੂ ਹੋ ਗਿਆ ਹੈ ਅਤੇ ਮੈਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ। ਬੀਸੀਸੀਆਈ, ਜੈਸ਼ਾਹ ਅਤੇ ਸਰਕਾਰੀ ਅਥਾਰਟੀ ਦਾ ਧੰਨਵਾਦ।''


ਪੰਤ ਨੇ ਅੱਗੇ ਲਿਖਿਆ, 'ਮੈਂ ਤਹਿ ਦਿਲ ਤੋਂ ਮੈਂ ਆਪਣੇ ਸਾਰੇ ਪ੍ਰਸ਼ੰਸਕਾਂ, ਟੀਮ ਦੇ ਸਾਥੀਆਂ, ਡਾਕਟਰਾਂ ਅਤੇ ਫਿਜ਼ੀਓਜ਼ ਦਾ ਉਨ੍ਹਾਂ ਦੇ ਚੰਗੇ ਸ਼ਬਦਾਂ ਅਤੇ ਉਤਸ਼ਾਹ ਲਈ ਧੰਨਵਾਦ ਕਰਨਾ ਚਾਹਾਂਗਾ। ਤੁਹਾਨੂੰ ਸਾਰਿਆਂ ਨੂੰ ਮੈਦਾਨ 'ਤੇ ਦੇਖਣ ਦੀ ਉਮੀਦ ਹੈ।


ਰਿਸ਼ਭ ਪੰਤ ਨੇ ਕੋਕਿਲਾਬੇਨ ਹਸਪਤਾਲ 'ਚ ਲਿਗਾਮੈਂਟ ਰੀਕੰਸਟ੍ਰਕਸ਼ਨ ਸਰਜਰੀ ਕਰਵਾਈ ਸੀ। ਹੁਣ ਰਿਸ਼ਭ ਪੰਤ ਦੀ ਅਗਲੇ ਛੇ ਹਫ਼ਤਿਆਂ ਵਿੱਚ ਇੱਕ ਹੋਰ ਸਰਜਰੀ ਹੋਣ ਦੀ ਉਮੀਦ ਹੈ। ਅਜਿਹੇ 'ਚ ਇਸ ਵਿਕਟਕੀਪਰ ਬੱਲੇਬਾਜ਼ ਦੇ ਅਕਤੂਬਰ-ਨਵੰਬਰ 'ਚ ਹੋਣ ਵਾਲੇ ਆਈਪੀਐੱਲ ਅਤੇ ਏਸ਼ੀਆ ਕੱਪ ਦੇ ਨਾਲ-ਨਾਲ ਵਨਡੇ ਵਿਸ਼ਵ ਕੱਪ ਤੋਂ ਵੀ ਬਾਹਰ ਹੋਣ ਦੀ ਸੰਭਾਵਨਾ ਹੈ।

ਕਾਰ ਹਾਦਸੇ ਤੋਂ ਬਾਅਦ ਮੈਕਸ ਹਸਪਤਾਲ 'ਚ ਪੰਤ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦਾ ਐੱਮ.ਆਰ.ਆਈ. ਪਰ ਸੋਜ ਅਤੇ ਦਰਦ ਕਾਰਨ ਉਸ ਦੇ ਗੋਡੇ ਅਤੇ ਗਿੱਟੇ ਦਾ ਐਮਆਰਆਈ ਨਹੀਂ ਹੋ ਸਕਿਆ। ਅਜਿਹਾ ਲੱਗਦਾ ਹੈ ਕਿ ਪੰਤ ਨੂੰ ਗਿੱਟੇ ਅਤੇ ਗੋਡੇ ਦੋਵਾਂ ਦੀ ਸਰਜਰੀ ਦੀ ਲੋੜ ਪਵੇਗੀ। ਗੋਡਿਆਂ ਦੇ ਲਿਗਾਮੈਂਟ ਦੀ ਸਰਜਰੀ ਤੋਂ ਠੀਕ ਹੋਣ ਲਈ ਆਮ ਤੌਰ 'ਤੇ 6-8 ਮਹੀਨੇ ਲੱਗਦੇ ਹਨ।

ਹਾਦਸੇ 'ਚ ਰਿਸ਼ਭ ਪੰਤ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਪੰਤ ਕਿਸੇ ਤਰ੍ਹਾਂ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ। ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਸੁਸ਼ੀਲ ਨੇ ਉਸ ਦੀ ਕਾਫੀ ਮਦਦ ਕੀਤੀ। ਬਾਅਦ ਵਿੱਚ ਉੱਤਰਾਖੰਡ ਸਰਕਾਰ ਵੱਲੋਂ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਵੀ ਇਨਾਮ ਦਿੱਤੇ ਗਏ।