ਰਾਸ਼ਟਰੀ ਸੂਚੀ ਤੀਰਅੰਦਾਜ਼ੀ ਦੀ ਮੇਜ਼ਬਾਨੀ ਕਰੇਗਾ ਦਿੱਲੀ.
ਰਾਸ਼ਟਰੀ ਸੂਚੀ ਤੀਰਅੰਦਾਜ਼ੀ ਟੂਰਨਾਮੈਂਟ ਕੋਲੰਬਿਆ ਦੇ ਮੈਡਲਿਨ ਵਿਚ ਹੋਣ ਵਾਲੇ ਸ਼ੁਰੂਆਤੀ ਚਰਨ ਦੇ ਵਿਸ਼ਵ ਕੱਪ ਤੀ ਠੀਕ ਪਹਿਲਾਂ.....
ਭੋਪਾਲ : ਰਾਸ਼ਟਰੀ ਸੂਚੀ ਤੀਰਅੰਦਾਜ਼ੀ ਟੂਰਨਾਮੈਂਟ ਕੋਲੰਬਿਆ ਦੇ ਮੈਡਲਿਨ ਵਿਚ ਹੋਣ ਵਾਲੇ ਸ਼ੁਰੂਆਤੀ ਚਰਨ ਦੇ ਵਿਸ਼ਵ ਕੱਪ ਤੀ ਠੀਕ ਪਹਿਲਾਂ 15 ਤੋਂ 19 ਅਪ੍ਰੈਲ ਵਿਚਕਾਰ ਨਵੀਂ ਦਿੱਲੀ ਵਿਚ ਖੇਡਿਆ ਜਾਵੇਗਾ। ਭਾਰਤੀ ਤੀਰ-ਅੰਦਾਜ਼ੀ ਸੰਘ ਦੀ ਨਵ-ਨਿਯੁਕਤ ਕਾਰਜ਼ਕਾਰੀ ਦੀ ਮੀਟਿੰਗ ਵਿਚ ਇਸ ਨੂੰ ਅੰਤਿਮ ਰੂਪ ਦਿਤਾ ਗਿਆ।
ਏਏਆਈ ਦੇ ਮੈਂਬਰ ਬੀਵੀਪੀ ਰਾਉ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਸਲਾਨਾ ਕੈਲੰਡਰ ਜਾਰੀ ਕੀਤਾ। ਏਏਆਈ ਢਾਕਾ ਵਿਚ ਇਸ ਮਹੀਨੇ ਹੋਣ ਵਾਲੀ ਆਈਐਸਐਸਐਫ਼ ਵਿਸ਼ਵ
ਰੈਕਿੰਗ ਚੈਂਪੀਅਨਸ਼ਿਪ ਵਿਚ ਕੈਡੇਟ ਤੀਰਅੰਦਾਜ਼ੀ ਲਈ ਉਤੇਰਗਾ ਜਦਕਿ ਅਗਲੇ ਮਹੀਨੇ ਬੈਂਕਾਕ ਵਿਚ ਏਸ਼ੀਆ ਕੱਪ ਵਿਚ ਜੂਨਿਅਰ ਟੀਮ ਨੂੰ ਭੇਜੇਗਾ।
ਰਾਉਨੇ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਚੈਂਪੀਅਨ ਸ਼ਿਪ ਨਹੀਂ ਹੋ ਸਕੀ ਸੀ ਅਤੇ ਇਸ ਲਈ ਉਸ ਨੂੰ ਇਸ ਸਾਲ ਪੂਰਾ ਕੀਤਾ ਜਾਵੇਗਾ। ਸੀਨੀਅਰ ਰਾਸ਼ਟਰੀ 2018, ਪੈਰਾ ਰਾਸ਼ਟਰੀ 2018 ਅਤੇ ਸਬ-ਜੂਨਿਅਰ ਰਾਸ਼ਟਰੀ 2018 ਕਟਕ, ਰੋਹਤਕ ਅਤੇ ਚੰਡੀਗੜ੍ਹ ਵਿਖੇ ਹੋਣਗੇ। ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 2019 ਨਵੰਬਰ ਵਿਚ ਹੋਵੇਗਾ। ਇਸ ਤੋਂ ਪਹਿਲਾ ਜੂਨਿਅਰ ਅਤੇ ਸਬ ਜੂਨਿਅਰ ਮੁਕਾਬਲੇ ਹੋਣਗੇ। ਇੰਨ੍ਹਾਂ ਦੀ ਥਾਵਾਂ ਦੀ ਹਾਲੇ ਕੋਈ ਘੋਸ਼ਣਾ ਨਹੀਂ ਹੋਈ ਹੈ। (ਭਾਸ਼ਾ)