ਤੁਰਕੀ 'ਚ ਮਹਿਲਾ ਫੁੱਟਬਾਲ ਕੱਪ ਖੇਡੇਗਾ ਭਾਰਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਤੁਰਕੀ ਵਿਚ 27 ਫ਼ਰਵਰੀ ਤੋਂ ਤੁਰਕੀ ਮਹਿਲਾ ਕੱਪ ਖੇਡੇਗੀ.....

Indian Woman Football Team

ਨਵੀਂ ਦਿੱਲੀ : ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਤੁਰਕੀ ਵਿਚ 27 ਫ਼ਰਵਰੀ ਤੋਂ ਤੁਰਕੀ ਮਹਿਲਾ ਕੱਪ ਖੇਡੇਗੀ। ਭਾਰਤ ਨੂੰ ਗਰੁੱਪ ਏ ਵਿਚ ਰੋਮਾਨਿਆ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਨਾਲ ਰਖਿਆ ਗਿਆ ਹੈ ਜਦਕਿ ਫ਼ਰਾਂਸ, ਜੋਰਡਨ, ਉੱਤਰੀ ਆਇਰਲੈਂਡ ਅਤੇ ਮੇਜ਼ਬਾਨ ਤੁਰਕੀ ਗਰੁੱਪ ਬੀ ਵਿਚ ਹੈ।
ਹਰ ਟੀਮ ਗਰੁੱਪ ਚਰਨ ਵਿਚ ਇਕ ਦੂਸਰੇ ਨਾਲ ਖੇਡੇਣਗੀਆਂ ਅਤੇ ਚੋਟੀ ਦੀ ਟੀਮ ਫ਼ਾਇਨਲ ਵਿਚ ਜਾਵੇਗੀ। ਇਸ ਤੋਂ ਇਲਾਵਾ ਕਲਾਸੀਫ਼ਿਕੇਸ਼ਨ ਮੈਚ ਵੀ ਹੋਣਗੇ।
ਇਹ ਟੂਰਨਾਮੈਂਟ ਅਪ੍ਰੈਲ ਵਿਚ ਹੋਣ ਵਾਲੇ ਏਐਫ਼ਸੀ ਓਲੰਪਿਕ ਕੁਆਲੀਫ਼ਾਇਰ ਦੇ ਦੂਸਰੇ ਦੌਰ ਅਤੇ

ਮਾਰਚ ਵਿਚ ਹੋਣ ਵਾਲੀ ਸੈਫ਼ ਮਹਿਲਾ ਚੈਂਪੀਅਨਸ਼ਿਪ ਦੀ ਤਿਆਰੀ ਦਾ ਹਿੱਸਾ ਹੈ। ਰਾਸ਼ਟਰੀ ਟੀਮ ਦੇ ਨਿਰਦੇਸ਼ਕ ਅਤੇ ਭਾਰਤ ਦੇ ਸਾਬਕਾ ਕਪਤਾਨ ਅਭਿਸ਼ੇਕ ਯਾਦਵ ਨੇ ਕਿਹਾ ਕਿ ਜ਼ਿਆਦਾ ਖੇਡਣ ਨਾਲ ਲੜਕੀਆਂ ਆਤਮ-ਵਿਸ਼ਵਾਸੀ ਬਣਨਗੀਆਂ। ਭਾਰਤੀ ਟੀਮ 20 ਫ਼ਰਵਰੀ ਨੂੰ ਰਵਾਨਾ ਹੋਵੇਗੀ ਅਤੇ 27 ਫ਼ਰਵਰੀ ਨੂੰ ਉਜ਼ਬੇਕਿਸਤਾਨ 'ਚ ਪਹਿਲਾ ਮੈਚ ਖੇਡੇਗੀ।  (ਭਾਸ਼ਾ)