ਫ਼ਰਾਂਸ ਦੀ ਐਲਿਜ਼ ਕੋਰਨੇਟ ਪਾਬੰਦੀ ਤੋਂ ਬਚੀ

ਏਜੰਸੀ

ਖ਼ਬਰਾਂ, ਖੇਡਾਂ

ਫ਼ਰਾਂਸ ਦੀ ਟੈਨਿਸ ਖਿਡਾਰਣ ਐਲਿਜ਼ ਕੋਰਨੇਟ ਤਿੰਨ ਡੋਪ ਪ੍ਰੀਖਣ ਲਈ ਨਾ ਪਹੁੰਚਣ ਦੇ ਬਾਵਜੂਦ ਸੰਭਾਵੀ ਪਾਬੰਦੀ ਤੋਂ ਬੱਚ ਗਈ ਹੈ। ਕੋਮਾਂਤਰੀ ਟੈਨਿਸ ਫੈਡਰੇਸ਼ਨ (ਆਈਟੀਐਫ਼)...

Alize Cornet

ਪੈਰਿਸ, 15 ਮਈ : ਫ਼ਰਾਂਸ ਦੀ ਟੈਨਿਸ ਖਿਡਾਰਣ ਐਲਿਜ਼ ਕੋਰਨੇਟ ਤਿੰਨ ਡੋਪ ਪ੍ਰੀਖਣ ਲਈ ਨਾ ਪਹੁੰਚਣ ਦੇ ਬਾਵਜੂਦ ਸੰਭਾਵੀ ਪਾਬੰਦੀ ਤੋਂ ਬੱਚ ਗਈ ਹੈ। ਕੋਮਾਂਤਰੀ ਟੈਨਿਸ ਫੈਡਰੇਸ਼ਨ (ਆਈਟੀਐਫ਼) ਨੇ ਅੱਜ ਇਸ ਦੀ ਪੁਸ਼ਟੀ ਕੀਤੀ।

ਕੋਰਨੇਟ ਦੇ ਇਕ ਵਕੀਲ ਏਲੈਕਸਿਸ ਗ੍ਰੇਮਬਲੇਟ ਨੇ ਦਸਿਆ ਕਿ ਅਜ਼ਾਦ ਆਰਬਿਟ੍ਰੇਸ਼ਨ ਨੂੰ ਪਤਾ ਲਗਿਆ ਹੈ ਕਿ ਤੀਜੇ ਮੌਕੇ 'ਤੇ ਪ੍ਰੀਖਣ ਕਰਨ ਵਾਲੇ ਨੇ ਐਲਿਜ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਆਈਟੀਐਫ਼ ਇਸ ਫ਼ੈਸਲੇ ਵਿਰੁਧ 21 ਦਿਨਾਂ ਅੰਦਰ ਅਪੀਲ ਕਰ ਸਕਦਾ ਹੈ। ਇਸ ਤੋਂ ਬਾਅਦ ਜੇਕਰ ਚਾਹੇ ਤਾਂ ਵਿਸ਼ਵ ਡੋਪਿੰਗ ਡੋਪਿੰਗ ਏਜੰਸੀ ਅਤੇ ਫ਼ਰਾਂਸ ਡੋਪਿੰਗ ਡੋਪਿੰਗ ਏਜੰਸੀ ਕੋਲ ਵੀ ਅਪੀਲ ਕਰਨ ਲਈ ਹੋਰ 21 ਦਿਨ ਦਾ ਸਮਾਂ ਹੋਵੇਗਾ।