ਸਾਬਕਾ ਦਿੱਗਜ ਕ੍ਰਿਕਟਰ ਦੀ ਕੋਰੋਨਾ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੌਰਰਾਸ਼ਟਰ ਦੇ ਅਤੀਤ ਦੇ ਸਭ ਤੋਂ ਸਨ ਮਸ਼ਹੂਰ ਕ੍ਰਿਕਟਰ

Rajendra Singh Jadeja

ਰਾਜਕੋਟ: ਸੌਰਾਸ਼ਟਰ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਰੈਫਰੀ ਰਾਜੇਂਦਰ ਸਿੰਘ ਜਡੇਜਾ ਦੀ ਕੋਵਿਡ -19 ਕਾਰਨ ਮੌਤ ਹੋ ਗਈ। ਸੌਰਾਸ਼ਟਰ ਕ੍ਰਿਕਟ ਸੰਘ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਐਸਸੀਏ ਨੇ ਇੱਕ ਬਿਆਨ ਵਿੱਚ ਕਿਹਾ,  ਐਸਸੀਏ ਵਿਚ ਸਾਰੇ ਰਾਜਿੰਦਰ ਸਿੰਘ ਜਡੇਜਾ ਦੇ ਅਚਨਚੇਤ ਦੇਹਾਂਤ ਤੋਂ ਦੁਖੀ ਹਨ, ਜੋ ਕਿ ਸੌਰਰਾਸ਼ਟਰ ਦੇ ਅਤੀਤ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਸਨ।" ਕੋਵਿਡ -19 'ਵਿਰੁੱਧ ਲੜਾਈ ਲੜਦਿਆਂ ਉਹਨਾਂ ਦੀ ਅੱਜ ਮੌਤ ਹੋ ਗਈ।

ਜਡੇਜਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਅਤੇ ਇੱਕ ਚੰਗੇ ਆਲਰਾਊਂਡਰ ਵੀ ਸਨ। ਉਹਨਾਂ ਨੇ 50 ਪਹਿਲੇ ਦਰਜੇ ਦੇ ਅਤੇ 11 ਲਿਸਟ ਏ ਮੈਚਾਂ ਵਿੱਚ ਕ੍ਰਮਵਾਰ 134 ਅਤੇ 14 ਵਿਕਟਾਂ ਲਈਆਂ। ਉਨ੍ਹਾਂ ਦੋਨਾਂ ਫਾਰਮੈਟਾਂ ਵਿੱਚ ਕ੍ਰਮਵਾਰ 1,536 ਅਤੇ 104 ਦੌੜਾਂ ਬਣਾਈਆਂ। ਜਡੇਜਾ  53 ਫਸਟ ਕਲਾਸ, 18 ਲਿਸਟ ਏ ਅਤੇ 34 ਟੀ 20 ਮੈਚਾਂ ਵਿੱਚ ਬੀਸੀਸੀਆਈ ਦਾ ਅਧਿਕਾਰਤ ਰੈਫਰੀ ਵੀ ਰਿਹਾ।