ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ Coca-Cola ਦੀਆਂ ਬੋਤਲਾਂ, ਕਿਹਾ.......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤੰਦਰੁਸਤ ਰਹਿਣ ਲਈ  ਰੋਨਾਲਡੋ ( Cristiano Ronaldo)  ਕਿਸੇ ਵੀ ਕਿਸਮ ਦੇ ਸਾਫਟ ਡਰਿੰਕਸ ਤੋਂ ਰਹਿੰਦੇ ਦੂਰ

Cristiano Ronaldo

 ਨਵੀਂ ਦਿੱਲੀ: ਕ੍ਰਿਸਟੀਆਨੋ ਰੋਨਾਲਡੋ ( Cristiano Ronaldo)  ਫੁੱਟਬਾਲ ਵਿਚ ਹੀ ਨਹੀਂ ਬਲਕਿ ਸੋਸ਼ਲ ਮੀਡੀਆ 'ਤੇ ਵੀ ਵੱਡੀਆਂ ਹਸਤੀਆਂ ਵਿਚੋਂ ਇਕ ਹੈ। ਉਹਨਾਂ ਦੇ ਇੰਸਟਾਗ੍ਰਾਮ 'ਤੇ ਲਗਭਗ 300  ਕਰੋੜ ਫਾਲੋਅਰਜ਼ ਹਨ।

 ਸਪੱਸ਼ਟ ਤੌਰ ਤੇ, ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੇ ਕਿਸੇ ਵੀ ਇਸ਼ਾਰੇ ਜਾਂ ਕਿਰਿਆ ਦਾ ਕਿਸੇ ਵੀ ਉਤਪਾਦ ਦੇ ਬ੍ਰਾਂਡ ਵੈਲਯੂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਕੋਕ ਅਤੇ ਪਾਣੀ ਨੂੰ ਲੈ ਕੇ ਕੀਤੇ ਗਏ ਉਹਨਾਂ ਦੇ ਇਸ਼ਾਰੇ ਨਾਲ ਕੋਕਾ-ਕੋਲਾ ਕੰਪਨੀ 30 ਹਜ਼ਾਰ ਕਰੋੜ ਦਾ ਘਾਟਾ ਸਹਿਣਾ ਪਿਆ।

 

 ਇਹ ਵੀ ਪੜ੍ਹੋ: ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ

 

 ਰੋਨਾਲਡੋ ( Cristiano Ronaldo) ਅੱਜ ਕੱਲ੍ਹ ਯੂਰੋ ਕੱਪ 2021 ਵਿੱਚ ਪੁਰਤਗਾਲ ਦੀ ਪ੍ਰਤੀਨਿਧਤਾ ਕਰ ਰਿਹਾ ਹੈ। ਪੁਰਤਗਾਲ ਅਤੇ ਹੰਗਰੀ ਦਾ ਸੋਮਵਾਰ ਨੂੰ ਮੈਚ ਸੀ। ਰੋਨਾਲਡੋ ਪ੍ਰੀ-ਮੈਚ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਆਏ ਸਨ। ਉਸਦੇ ਸਾਮ੍ਹਣੇ ਦੋ ਕੋਕਾ ਕੋਲਾ ਦੀਆਂ ਬੋਚਲਾਂ ਸਨ। ਪ੍ਰਸ਼ਨ-ਉੱਤਰ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ,  ਰੋਨਾਲਡੋ ( Cristiano Ronaldo) ਨੇ ਕੋਕਾ-ਕੋਲਾ ਦੀਆਂ ਦੋਵੇਂ ਬੋਤਲਾਂ ਨੂੰ  ਚੁੱਕ  ਕੇ ਹੇਠਾਂ ਰੱਖ ਦਿੱਤਾ। ਇੰਨਾ ਹੀ ਨਹੀਂ ਉਹਨਾਂ ਨੇ ਮੇਜ਼ 'ਤੇ ਰੱਖੀ ਪਾਣੀ ਦੀ ਬੋਤਲ ਵੀ ਦਿਖਾਈ।

ਉਸਦੇ ਇਸ਼ਾਰੇ ਦਾ ਮਤਲਬ ਸੀ ਕਿ ਸਾਫਟ ਡਰਿੰਕ ਦੀ ਬਜਾਏ ਪਾਣੀ ਦੀ ਵਰਤੋਂ ਕਰੋ। ਖਾਸ ਗੱਲ ਇਹ ਹੈ ਕਿ ਕੋਕਾ ਕੋਲਾ ਯੂਰੋ ਕੱਪ ਦੇ ਸਪਾਂਸਰਾਂ ਵਿੱਚ ਸ਼ਾਮਲ ਹੈ।
ਰੋਨਾਲਡੋ ਉਥੇ ਹੀ ਨਹੀਂ ਰੁਕੇ। ਮੀਡੀਆ ਨੂੰ ਪਾਣੀ ਦੀ ਬੋਤਲ ਦਿਖਾਉਂਦੇ ਹੋਏ, ਉਹਨਾਂ ਨੇ ਕਿਹਾ - ਪਾਣੀ ਪੀਓ।

 ਰੋਨਾਲਡੋ ( Cristiano Ronaldo) ਆਪਣੀ ਖੁਰਾਕ ਪ੍ਰਤੀ ਬਹੁਤ ਸੁਚੇਤ ਹਨ।  ਉਹਨਾਂ ਦੀ ਖੁਰਾਕ ਦੀ ਰੁਟੀਨ ਵੀ ਕਾਫ਼ੀ ਖਾਸ ਹੈ। ਉਹ ਤੰਦਰੁਸਤ ਰਹਿਣ ਲਈ ਕਿਸੇ ਵੀ ਕਿਸਮ ਦੇ ਸਾਫਟ ਡਰਿੰਕਸ ਤੋਂ ਦੂਰ ਰਹਿੰਦੇ ਹਨ। ਉਹਨਾਂ  ਨੇ ਖ਼ੁਦ ਇਸ ਦਾ ਕਈ ਵਾਰ ਜ਼ਿਕਰ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕਈ ਐਥਲੀਟ ਤੰਦਰੁਸਤੀ ਦੇ ਮਾਮਲੇ ਵਿਚ  ਰੋਨਾਲਡੋ ( Cristiano Ronaldo)  ਨੂੰ ਫਾਲੋ ਕਰਦੇ ਹਨ।