ਫ਼ਰਾਂਸ ਦੂਜੀ ਵਾਰ ਬਣਿਆ ਫ਼ੀਫ਼ਾ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਇਕ ਮਹੀਨੇ ਤੋਂ 32 ਦੇਸ਼ਾਂ ਦਰਮਿਆਨ ਚੱਲ ਰਹੇ ਫ਼ੁਟਬਾਲ ਦੇ ਸੱਭ ਤੋਂ ਵੱਡੇ ਮਹਾਂਕੁੰਭ ਦਾ ਫ਼ੈਸਲਾਕੁਨ ਮੈਚ 1998 ਦੇ ਜੇਤੂ ਫ਼ਰਾਂਸ ਅਤੇ ਪਹਿਲੀ ਵਾਰ ਫ਼ਾਈਨਲ...

France team

ਰੂਸ,  ਪਿਛਲੇ ਇਕ ਮਹੀਨੇ ਤੋਂ 32 ਦੇਸ਼ਾਂ ਦਰਮਿਆਨ ਚੱਲ ਰਹੇ ਫ਼ੁਟਬਾਲ ਦੇ ਸੱਭ ਤੋਂ ਵੱਡੇ ਮਹਾਂਕੁੰਭ ਦਾ ਫ਼ੈਸਲਾਕੁਨ ਮੈਚ 1998 ਦੇ ਜੇਤੂ ਫ਼ਰਾਂਸ ਅਤੇ ਪਹਿਲੀ ਵਾਰ ਫ਼ਾਈਨਲ 'ਚ ਪਹੁੰਚੀ ਕਰੋਸ਼ੀਆ ਦਰਮਿਆਨ ਖੇਡਿਆ ਗਿਆ ਜਿਸ 'ਚ ਫ਼ਰਾਂਸ ਨੇ ਕਰੋਸ਼ੀਆ ਨੂੰ 4-2 ਨਾਲ ਹਰਾ ਕੇ ਫ਼ੁਟਬਾਲ ਦੇ ਸੱਭ ਤੋਂ ਵੱਡੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ। ਮੈਚ ਦੀ ਸ਼ੁਰੂਆਤ ਤੋਂ ਹੀ ਫ਼ਰਾਂਸ ਦੀ ਟੀਮ ਕਰੋਸ਼ੀਆ 'ਤੇ ਭਾਰੂ ਰਹੀ ਤੇ ਮੈਚ ਦੇ 18ਵੇਂ ਮਿੰਟ 'ਚ ਹੀ ਪਹਿਲਾ ਗੋਲ ਕਰ ਦਿਤਾ।

ਜਵਾਬ 'ਚ ਕਰੋਸ਼ੀਆ ਨੇ 28ਵੇਂ ਮਿੰਟ 'ਚ ਗੋਲ ਕਰ ਕੇ 1-1 ਨਾਲ ਬਰਾਬਰੀ ਕਰ ਦਿਤੀ ਪਰ ਫ਼ਰਾਂਸ ਨੇ 38ਵੇਂ, 59ਵੇਂ ਅਤੇ 65ਵੇਂ ਮਿੰਟ 'ਚ ਇਕ ਤੋਂ ਬਾਅਦ ਇਕ ਗੋਲ ਕਰ ਕੇ ਕਰੋਸ਼ੀਆ 'ਤੇ 4-1 ਦਾ ਵਾਧਾ ਬਣਾ ਲਿਆ ਸੀ। ਇਸੇ ਦੌਰਾਨ ਕਰੋਸ਼ੀਆ ਨੇ 69ਵੇਂ ਮਿੰਟ 'ਚ ਫ਼ਰਾਂਸ ਵਿਰੁਧ ਅਪਣਾ ਦੂਜਾ ਗੋਲ ਕਰ ਦਿਤਾ ਅਤੇ ਇਸ ਸਮੇਂ ਫ਼ਰਾਂਸ ਕਰੋਸ਼ੀਆ ਤੋਂ 4-2 ਨਾਲ ਅੱਗੇ ਸੀ ਅਤੇ ਇਹੀ ਸਕੋਰ ਮੈਚ ਦਾ ਫ਼ੈਸਲਾਕੁਨ ਸਕੋਰ ਹੋ ਨਿਬੜਿਆ।