ਭਾਰਤ ਬਨਾਮ ਇੰਗਲੈਂਡ: ਭਾਰਤੀ ਕ੍ਰਿਕਟ ਟੀਮ ਦੀ ਬੱਲੇਬਾਜ਼ੀ ਨੇ ਕੀਤਾ ਨਿਰਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜੋ ਰੂਟ ਦੇ ਸ਼ਾਨਦਾਰ ਸੈਂਕੜੇ (113 ਦੌੜਾਂ, 116 ਗੇਂਦਾਂ, ਅੱਠ ਚੌਕੇ ਅਤੇ ਇਕ ਛਿੱਕਾ) ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰੰਗਲੈਂਡ ...

MS Dhoni Playing Shot

ਲੰਡਨ,  ਜੋ ਰੂਟ ਦੇ ਸ਼ਾਨਦਾਰ ਸੈਂਕੜੇ (113 ਦੌੜਾਂ, 116 ਗੇਂਦਾਂ, ਅੱਠ ਚੌਕੇ ਅਤੇ ਇਕ ਛਿੱਕਾ) ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰੰਗਲੈਂਡ ਨੇ ਅੱਜ ਇੱਥੇ ਦੂਜੇ ਇਕ ਦਿਨਾ ਮੈਚ 'ਚ ਭਾਰਤੀ ਟੀਮ ਨੂੰ 86 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿਤਾ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਰੂਟ ਦੇ ਸੈਂਕੜੇ ਅਤੇ ਕਪਤਾਨ ਈਯੋਨ ਮੋਰਗਨ (53) ਅਤੇ ਡੇਵਿਡ ਵਿਲੀ (50) ਦੇ ਅਰਧ ਸੈਂਕੜੇ ਦੀ ਮਦਦ ਨਾਲ 50 ਓਵਰਾਂ 'ਚ ਸੱਤ ਵਿਕਟਾਂ 'ਤੇ 322 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਭਾਰਤ ਲਈ ਕੁਲਦੀਪ ਯਾਦਵ ਨੇ ਸੱਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ। ਜਵਾਬ 'ਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਬੁਰੀ ਤਰ੍ਹਾਂ ਨਿਰਾਸ਼ ਕੀਤਾ ਅਤੇ ਪੂਰੀ ਟੀਮ 50ਵੇਂ ਓਵਰ ਦੀ ਆਖ਼ਰੀ ਗੇਂਦ 'ਤੇ 236 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸੁਰੇਸ਼ ਰੈਣਾ ਨੇ ਸੱਭ ਤੋਂ ਜ਼ਿਆਦਾ 46 ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। 
ਇੰਗਲੈਂਡ ਦੀ ਇਸ ਜਿੱਤ ਨਾਲ ਤਿੰਨ ਇਕ ਦਿਨਾ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। 17 ਜੁਲਾਈ ਨੂੰ ਹੋਣ ਵਾਲਾ ਮੈਚ ਲੜੀ ਦੇ ਜੇਤੂ ਦਾ ਫ਼ੈਸਲਾ ਕਰੇਗਾ।   (ਏਜੰਸੀ)